![ABP Premium](https://cdn.abplive.com/imagebank/Premium-ad-Icon.png)
BJP 'ਤੇ ਨਿਸ਼ਾਨਾ ਸਾਧਦਿਆਂ ਬੋਲੇ Arvind Kejriwal
Delhi Assembly ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਅਤੇ ਮੁੱਖ ਮੰਤਰੀ Arvind Kejriwal ਨੇ ਭਰੋਸੇ ਦਾ ਵੋਟ ਪੇਸ਼ ਕੀਤਾ। ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਕੈਨੇਡਾ ਵਿੱਚ ਹਨ, ਇਸ ਲਈ ਡਿਪਟੀ ਸਪੀਕਰ ਰਾਖੀ ਬਿਰਲਾ ਸਦਨ ਦੀ ਕਾਰਵਾਈ ਚਲਾਈ। ਇਸ ਦੌਰਾਨ ਦਿੱਲੀ ਵਿਧਾਨ ਸਭਾ 'ਚ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢ ਦਿੱਤਾ ਗਿਆ। ਭਾਜਪਾ ਵਿਧਾਇਕ ਸਦਨ ਦੇ ਖੂਹ 'ਤੇ ਤਖ਼ਤੀਆਂ ਲੈ ਕੇ ਆਏ ਸੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਵਿਧਾਇਕਾਂ ਨੂੰ ਪੂਰਾ ਦਿਨ ਮਾਰਸ਼ਲ ਆਊਟ ਕੀਤਾ ਗਿਆ। ਇਸ ਦੇ ਨਾਲ ਹੀ ਵਿਸ਼ਵਾਸ ਮਤ ਦੌਰਾਨ ਸੀਐਮ ਕੇਜਰੀਵਾਲ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਇਜਲਾਸ ਦੌਰਾਨ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਅਜਿਹੇ ਮਹੱਤਵਪੂਰਨ ਵਿਸ਼ੇ 'ਤੇ ਚਰਚਾ ਹੋਣੀ ਹੈ ਅਤੇ ਵਿਰੋਧੀ ਧਿਰ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾ ਰਹੀ ਹੈ ਅਤੇ ਉਹ ਚਰਚਾ ਨਹੀਂ ਕਰਨਾ ਚਾਹੁੰਦੇ, ਸਿਰਫ ਡਰਾਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਉਸ ਦਾ ਕਰਜ਼ਾ ਮੁਆਫ਼ ਨਹੀਂ ਹੁੰਦਾ, ਕਿਸਾਨ ਨੇ ਕਿਸ਼ਤ ਨਾ ਦਿੱਤੀ ਤਾਂ ਘਰ ਆ ਜਾਣਾ ਸੀ, ਮੱਧ ਵਰਗ ਦਾ ਬੰਦਾ ਆਪਣੀ ਕਾਰ ਦੀ ਕਿਸ਼ਤ ਨਹੀਂ ਦਿੰਦਾ, ਤਾਂ ਉਸਨੂੰ ਛੱਡਦੇ।
![Farmers Protest|Jagjit Singh Dallewal |ਡੱਲੇਵਾਲ ਦੇ ਪੱਖ 'ਚ ਆਈ ਕਾਂਗਰਸ ਨੇ ਕੀਤਾ ਕੇਂਦਰ ਨੂੰ ਚੈਂਲੇਂਜ! |Bazwa](https://feeds.abplive.com/onecms/images/uploaded-images/2024/12/22/ad8456b87881c0a6dfbb4381a810144b1734867486057370_original.jpg?impolicy=abp_cdn&imwidth=470)
![Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha](https://feeds.abplive.com/onecms/images/uploaded-images/2024/12/19/671842c8882056052e3088db4517abed1734614825712370_original.jpg?impolicy=abp_cdn&imwidth=100)
![Allu Arjun Arrested: ਝੁਕ ਗਿਆ ਪੁਸ਼ਪਾ ! ਸਾਊਥ ਦੇ ਸੁਪਰਸਟਾਰ Allu Arjun ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ](https://feeds.abplive.com/onecms/images/uploaded-images/2024/12/13/f25ef4657121d8d169e9de3ae1e8861317341093678211149_original.jpg?impolicy=abp_cdn&imwidth=100)
![Jagjit Singh Dhallewal | ਡੱਲੇਵਾਲ ਬਾਰੇ ਤਾਜਾ ਅਪਡੇਟ, ਕਿਡਨੀ ਨੂੰ ਖ਼ਤਰਾ](https://feeds.abplive.com/onecms/images/uploaded-images/2024/12/12/c791430450cff40248ebfde96684ec2917340267798041149_original.jpg?impolicy=abp_cdn&imwidth=100)
![Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha](https://feeds.abplive.com/onecms/images/uploaded-images/2024/12/12/8e9dae60bd1ff3a50214749a7faacdec1733993318267370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)