(Source: ECI/ABP News)
Delhi News | ਨਰੇਲਾ ਫੈਕਟਰੀ ਵਿੱਚ ਅੱਗ,ਤਿੰਨ ਜਿੰਦਾ ਸੜੇ, 6 ਜਖ਼ਮੀ
Delhi News | ਨਰੇਲਾ ਫੈਕਟਰੀ ਵਿੱਚ ਅੱਗ,ਤਿੰਨ ਜਿੰਦਾ ਸੜੇ, 6 ਜਖ਼ਮੀ
#Delhi #Factoryfire #abplive
ਦਿੱਲੀ ਦੇ ਨਰੇਲਾ ਉਦਯੋਗ ਖੇਤਰ 'ਚ ਅੱਜ ਤੜਕਸਾਰ ਇਕ ਫੂਡ ਪ੍ਰੋਸੈਸਿੰਗ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ।
ਇਸ ਹਾਦਸੇ ਵਿੱਚ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਛੇ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ।
ਪੁਲਿਸ ਨੂੰ ਸਵੇਰੇ 3.35 ਵਜੇ ਫੈਕਟਰੀ ਚ ਅੱਗ ਲੱਗਣ ਦੀ ਖ਼ਬਰ ਮਿਲੀ ਸੀ।
ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਅਨੁਸਾਰ ਕਰੀਬ 14 ਫਾਇਰ ਟੈਂਡਰਾਂ ਨੂੰ ਕੰਮ ਵਿੱਚ ਲਿਆਂਦਾ ਗਿਆ
ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਅੱਗ ਬੁਝਾਉਣ ਦਾ ਖ਼ਬਰ ਪੜੇ ਜਾਣ ਤੱਕ ਕੰਮ ਅਜੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਮਾਰਤ ਦੇ ਅੰਦਰੋਂ ਨੌਂ ਲੋਕਾਂ ਨੂੰ ਬਚਾਇਆ ਗਿਆ ਅਤੇ ਨਰੇਲਾ ਦੇ ਐਸਐਚਆਰਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਸ਼ਿਆਮ (24), ਰਾਮ ਸਿੰਘ (30) ਅਤੇ ਬੀਰਪਾਲ (42) ਵਜੋਂ ਹੋਈ ਹੈ।
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਪਾਈਪਲਾਈਨ ਤੋਂ ਗੈਸ ਲੀਕ ਹੋਣ ਕਾਰਨ ਲੱਗੀ ਹੈ।
ਦੱਸਿਆ ਜਾ ਰਿਹਾ ਹੈ ਅੱਗ ਲੱਗਣ ਕਾਰਨ ਕੰਪ੍ਰੈਸਰ ਗਰਮ ਹੋ ਗਿਆ ਅਤੇ ਫਟ ਗਿਆ।
ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਚ
ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਛੇ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ।





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
