ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਸ਼ਟਰੀ ਰਾਜਮਾਰਗ 'ਤੇ ਮਿਲਿਆ RDX, ਸੂਬੇ 'ਚ ਦਹਿਸ਼ਤ
Ambala STF recovered RDX: ਆਜ਼ਾਦੀ ਦਿਹਾੜੇ ਤੋਂ 10 ਦਿਨ ਪਹਿਲਾਂ ਵੀਰਵਾਰ ਨੂੰ ਅੰਬਾਲਾ ਐਸਟੀਐਫ ਦੀ ਟੀਮ ਨੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇ (Ambala-New Delhi) 'ਤੇ ਸ਼ਾਹਬਾਦ ਨੇੜੇ ਸਥਿਤ ਮਿਰਚੀ ਰੈਸਟੋਰੈਂਟ ਦੇ ਨੇੜੇ ਜੰਗਲ ਖੇਤਰ ਵਿੱਚੋਂ RDX (explosive) ਬਰਾਮਦ ਕੀਤਾ ਗਿਆ। ਵਿਸਫੋਟਕ ਨੂੰ ਇੱਕ ਦਰੱਖਤ ਦੇ ਹੇਠਾਂ ਲਿਫਾਫੇ ਵਿਚ ਛੁਪਾ ਕੇ ਰੱਖਿਆ ਗਿਆ ਸੀ। ਇਹ IED, ਸਵਿੱਚ, ਟਾਈਮਰ, ਬੈਟਰੀ ਅਤੇ ਡੈਟੋਨੇਟਰ ਦੇ ਨਾਲ ਵੀ ਮਿਲਿਆ। ਬੰਬ ਨਿਰੋਧਕ ਦਸਤੇ ਦੀ ਟੀਮ ਨੇ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਇਸ ਨੂੰ ਡਿਫਯੂਜ਼ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਵੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਦੀ ਨਿਸ਼ਾਨਦੇਹੀ 'ਤੇ ਇਹ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਖੁਲਾਸਾ ਹੋ ਸਕੇ ਕਿ ਇਹ ਵਿਸਫੋਟਕ ਕਿੱਥੇ ਵਰਤਣਾ ਸੀ ਅਤੇ ਇਸ ਦੇ ਪਿੱਛੇ ਕਿਸ ਗਰੋਹ ਦਾ ਹੱਥ ਹੈ। ਫਿਲਹਾਲ ਇਸ ਘਟਨਾ ਕਾਰਨ ਇਲਾਕੇ 'ਚ ਸਨਸਨੀ ਦਾ ਮਾਹੌਲ ਹੈ।