Jaipaiguri 'ਚ ਦੁਰਗਾ ਵਿਸਰਜਨ ਦੌਰਾਨ ਨਦੀ 'ਚ ਆਇਆ flood
Mal River Accident: ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਬੁੱਧਵਾਰ ਰਾਤ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਜਲਪਾਈਗੁੜੀ 'ਚ ਮੱਲ ਨਦੀ 'ਚ ਵਿਸਰਜਨ ਦੌਰਾਨ ਅਚਾਨਕ ਆਏ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਹਨ। ਅਜੇ ਵੀ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ। ਰਾਤ ਕਰੀਬ 8 ਵਜੇ ਮਾਲਬਾਜ਼ਾਰ ਕਸਬੇ ਅਤੇ ਚਾਹ ਬਾਗ ਦੇ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਮੱਲ ਨਦੀ ਦੇ ਕੰਢੇ ਦੁਰਗਾ ਮੂਰਤੀਆਂ ਦੇ ਵਿਸਰਜਨ ਲਈ ਪੁੱਜੇ ਹੋਏ ਸਨ। ਦਰਿਆ ਦੇ ਦੋਵੇਂ ਪਾਸੇ ਵੱਡੀ ਭੀੜ ਇਕੱਠੀ ਹੋ ਗਈ। ਪ੍ਰਸ਼ਾਸਨ ਦੀ ਟੀਮ ਲਗਾਤਾਰ ਮਾਈਕ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੀ ਸੀ। ਇਸ ਦੇ ਬਾਵਜੂਦ ਕੁਝ ਲੋਕ ਮੂਰਤੀ ਨਾਲ ਕਾਰ ਲੈ ਕੇ ਨਦੀ ਦੇ ਵਿਚਕਾਰ ਪਹੁੰਚ ਗਏ ਪਰ ਕੁਝ ਦੇਰ ਬਾਅਦ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।






















