Pune ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, 4 ਜਖ਼ਮੀ
Pune ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, 4 ਜਖ਼ਮੀ
ਪੁਣੇ ਜ਼ਿਲ੍ਹੇ ਦੇ ਪੌਡ ਇਲਾਕੇ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹੈਲੀਕਾਪਟਰ ਵਿੱਚ ਚਾਰ ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਤਿੰਨ ਲੋਕ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਪੁਣੇ 'ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਹਵਾ ਵੀ ਤੇਜ਼ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਘਟਨਾ ਤੇਜ਼ ਹਵਾ ਜਾਂ ਖਰਾਬ ਮੌਸਮ ਕਾਰਨ ਵਾਪਰੀ ਹੈ।ਘਟਨਾ ਨੂੰ ਲੈ ਕੇ ਐਸਪੀ ਪੰਕਜਾ ਦੇਸ਼ਮੁਖ ਦਾ ਬਿਆਨ ਸਾਹਮਣੇ ਆਇਆ ਹੈ। ਦੇਸ਼ਮੁਖ ਨੇ ਕਿਹਾ, “ਪੁਣੇ ਦੇ ਪੌਡ ਪਿੰਡ ਨੇੜੇ ਇੱਕ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹੈਲੀਕਾਪਟਰ ਇੱਕ ਨਿੱਜੀ ਹਵਾਬਾਜ਼ੀ ਕੰਪਨੀ ਦਾ ਸੀ। ਇਹ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ। ਹੈਲੀਕਾਪਟਰ ਵਿੱਚ ਚਾਰ ਲੋਕ ਸਵਾਰ ਸਨ।






















