ਪੜਚੋਲ ਕਰੋ
ਭਾਰਤ 'ਚ ਕੋਰੋਨਾ ਦੀ ਖਤਰਨਾਕ ਰਫਤਾਰ ਜਾਰੀ,ਜਾਣੋ ਅੱਜ ਦੀ ਚਿੰਤਾਜਨਕ ਸਥਿਤੀ
ਇਸ ਵੇਲੇ ਕੋਰੋਨਾ ਦੁਨੀਆ ਵਿੱਚੋਂ ਸਭ ਤੋਂ ਤੇਜ਼ੀ ਨਾਲ ਭਾਰਤ ਵਿੱਚ ਹੀ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 75,809 ਨਵੇਂ ਕੇਸ ਸਾਹਮਣੇ ਆਏ। ਉਧਰ, 1133 ਲੋਕਾਂ ਨੇ ਆਪਣੀ ਜਾਨ ਗੁਆਈ। ਦੱਸ ਦਈਏ ਕਿ 2 ਸਤੰਬਰ ਤੋਂ ਦੇਸ਼ ਵਿੱਚ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ।ਭਾਰਤ 'ਚ ਕੋਰੋਨਾ ਨਾਲ ਪੀੜਤਾਂ ਦੀ ਕੁੱਲ ਗਿਣਤੀ 43 ਲੱਖ ਦੇ ਨੇੜੇ ਪਹੁੰਚ ਗਈ ਹੈ। ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਭਾਰਤ ਕੋਰੋਨਾ ਪੀੜਤਾਂ 'ਚ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਅਮਰੀਕਾ ਵਿੱਚ ਇਸ ਸਮੇਂ ਸਭ ਤੋਂ ਵੱਧ ਪੀੜਤ ਲੋਕ ਹਨ ਪਰ ਹਰ ਦਿਨ ਅਮਰੀਕਾ ਤੋਂ ਦੁਗਣੇ ਕੋਰੋਨਾ ਕੇਸ ਭਾਰਤ ਵਿੱਚੋਂ ਮਿਲ ਰਹੇ ਹਨ।
ਹੋਰ ਵੇਖੋ






















