JK terror attack | ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲਾ, ਫ਼ੌਜ ਦੇ ਦੋ ਜਵਾਨ ਕੀਤੇ ਸ਼ਹੀਦ, ਤਿੰਨ ਜ਼ਖ਼ਮੀ
JK terror attack | ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲਾ, ਫ਼ੌਜ ਦੇ ਦੋ ਜਵਾਨ ਕੀਤੇ ਸ਼ਹੀਦ, ਤਿੰਨ ਜ਼ਖ਼ਮੀ
ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲਾ
ਅਨੰਤਨਾਗ ਵਿੱਚ ਅੱਤਵਾਦੀਆਂ ਤੇ ਸੈਨਾ ਵਿਚਾਲੇ ਮੁਠਭੇੜ
ਫ਼ੌਜ ਦੇ ਦੋ ਜਵਾਨ ਸ਼ਹੀਦ, ਤਿੰਨ ਜ਼ਖ਼ਮੀ
4 ਅੱਤਵਾਦੀਆਂ ਦੇ ਸਕੈਚ ਜਾਰੀ
ਮੰਦਭਾਗੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਤੋਂ ਜਿਥੇ
10 ਅਗਸਤ ਨੂੰ ਅਨੰਤਨਾਗ ਵਿੱਚ ਅੱਤਵਾਦੀਆਂ ਤੇ ਭਾਰਤੀ ਫੌਜ਼ ਦੇ ਜਵਾਨਾਂ ਵਿਚਾਲੇ
ਮੁਠਭੇੜ ਹੋਈ | ਜਿਸ ਦੌਰਾਨ ਦੋ ਭਾਰਤੀ ਸੈਨਿਕ ਸ਼ਹੀਦ ਹੋ ਗਏ ਹਨ |
ਅੱਤਵਾਦੀ ਸੰਘਣੇ ਜੰਗਲਾਂ ਚ ਲੂਕਾ ਬੈਠੇ ਸਨ
ਜਿਨ੍ਹਾਂ ਦੀ ਜਾਣਕਾਰੀ ਮਿਲਣ ਤੇ ਸੈਨਾ ਨੇ ਤਲਾਸ਼ੀ ਮੂੰਹੀਮ ਚਲਾਈ
ਜਿਸ ਦੌਰਾਨ ਅੱਤਵਾਦੀਆਂ ਨੇ ਭਾਰਤੀ ਜਵਾਨ ਤੇ ਗੋਲੀਬਾਰੀ ਕਰ ਦਿੱਤੀ
ਹਾਲਾਂਕਿ ਭਾਰਤੀ ਫੌਜ਼ ਨੇ ਵੀ ਜਵਾਬੀ ਕਾਰਵਾਈ ਕੀਤੀ | ਲੇਕਿਨ ਇਸ ਦੌਰਾਨ
ਫੌਜ਼ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਤੇ 2 ਸ਼ਹੀਦ
ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਜਾਰੀ ਹਨ
10 ਅਗਸਤ ਨੂੰ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ
ਦੋ ਭਾਰਤੀ ਸੈਨਿਕ ਸ਼ਹੀਦ ਹੋ ਗਏ ਜਦਕਿ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਦੇ ਅਨੁਸਾਰ, ਕੋਕਰਨਾਗ ਵਿੱਚ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ
ਅਤੇ ਸੀਆਰਪੀਐਫ ਦੁਆਰਾ ਸ਼ੁਰੂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਮੁਕਾਬਲਾ ਹੋਇਆ।
ਇਹ ਘਟਨਾ 10,000 ਫੁੱਟ ਦੀ ਉਚਾਈ 'ਤੇ ਵਾਪਰੀ
ਚੁਣੌਤੀਪੂਰਨ ਖੇਤਰ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਆਪਰੇਸ਼ਨ ਜਾਰੀ ਰੱਖਿਆ।
ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੰਘਣੇ ਜੰਗਲਾਂ ਵਿਚ ਲੁਕੇ ਅੱਤਵਾਦੀਆਂ ਨੂੰ
ਬਾਹਰ ਕੱਢਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਅੱਤਵਾਦੀਆਂ ਨੇ ਤਲਾਸ਼ੀ ਦਲਾਂ 'ਤੇ ਗੋਲੀਬਾਰੀ ਕੀਤੀ
ਜਿਸ ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ।
ਇਸ ਮੁੱਠਬੇਢ ਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ।
ਇਸ ਤੋਂ ਪਹਿਲਾਂ 10 ਅਗਸਤ ਨੂੰ, ਪੁਲਿਸ ਨੇ 4 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਸਨ,
ਜਿਨ੍ਹਾਂ ਨੂੰ ਆਖਰੀ ਵਾਰ ਮਲਹਾਰ, ਬਾਣੀ ਅਤੇ ਸੇਜਧਾਰ ਵਿੱਚ ਦੇਖਿਆ ਗਿਆ ਸੀ, ਹਰੇਕ 'ਤੇ 5-5 ਲੱਖ ਦਾ ਇਨਾਮ ਸੀ।
ਜ਼ਿਕਰਯੋਗ ਹੈ ਕਿ, ਹਾਲ ਹੀ ਦੇ ਮਹੀਨਿਆਂ ਵਿੱਚ ਅੱਤਵਾਦੀ ਹਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ ਜਿਸ ਵਿੱਚ 10 ਤੋਂ ਵੱਧ ਸੈਨਿਕਾਂ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ ਹੈ।