ਪੜਚੋਲ ਕਰੋ
ਦੇਸ਼ 'ਚ 24 ਘੰਟਿਆਂ 'ਚ ਦਰਜ ਹੋਏ 40 ਹਜ਼ਾਰ ਤੋਂ ਘੱਟ ਕੋਰੋਨਾ ਕੇਸ, ਕੋਰੋਨਾ ਐਕਟਿਵ ਕੇਸ ਚਾਰ ਲੱਖ ਤੋਂ ਵੱਧ
Coronavirus in India: ਦੇਸ਼ ਵਿੱਚ ਪਿਛਲੇ 15 ਦਿਨਾਂ ਤੋਂ ਕੋਰੋਨਾ ਸੰਕਰਮਣ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਹਰ ਰੋਜ਼ ਲਗਭਗ 40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹਰ ਰੋਜ਼ 500-1000 ਸੰਕਰਮਿਤ ਲੋਕ ਮਰ ਰਹੇ ਹਨ। ਸ਼ੁੱਕਰਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 38,949 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 542 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ 41,806 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 40,026 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕੱਲ੍ਹ 1619 ਐਕਟਿਵ ਕੇਸਾਂ ਵਿੱਚ ਕਮੀ ਆਈ ਹੈ।
ਹੋਰ ਵੇਖੋ






















