Mukesh Ambani ਨੂੰ ਫ਼ਿਰ ਮਿਲੀ ਜਾਨੋਂ ਮਾਰਨ ਦੀ ਧਮਕੀ - ਵੇਖੋ ਕੀ ਮੰਗਿਆ...
Mukesh Ambani ਨੂੰ ਫ਼ਿਰ ਮਿਲੀ ਜਾਨੋਂ ਮਾਰਨ ਦੀ ਧਮਕੀ - ਵੇਖੋ ਕੀ ਮੰਗਿਆ...
#Ambanis #Mukeshambani #Deaththreat #abplive
ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ।
ਆਖਰ ਕਿ ਹੈ ਪੂਰਾ ਮਾਮਲਾ ਆਓ ਦਸਦੇ ਹਾਂ
Indian billionaire businessman Mr ਮੁਕੇਸ਼ ਅੰਮਬਾਨੀ
ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ
ਤੇ ਨਾ ਸਿਰਫ ਭਾਰਤ ਬਲਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
ਜਿਨ੍ਹਾਂ ਨੂੰ ਤੀਸਰੀ ਵਾਰ ਜਾਨੋ ਮਾਰਨ ਦੀ ਧਮਕੀ ਮਿਲੀ ਹੈ
ਤੇ ਇਸ ਵਾਰ ਅੰਬਾਨੀ ਕੋਲੋਂ 400 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ
ਮੁਕੇਸ਼ ਅੰਬਾਨੀ ਨੂੰ ਪਹਿਲੀ ਧਮਕੀ ਭਰੀ ਈਮੇਲ 26 ਅਕਤੂਬਰ ਨੂੰ ਮਿਲੀ ਸੀ।
ਇਸ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ 27 ਅਕਤੂਬਰ ਨੂੰ ਦੋ ਈਮੇਲ ਭੇਜ ਕੇ 200 ਕਰੋੜ ਰੁਪਏ ਦੀ ਮੰਗ ਕੀਤੀ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁਕੇਸ਼ ਅੰਬਾਨੀ ਨੇ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਤੀਜੀ ਧਮਕੀ ਭਰੀ ਈਮੇਲ ਵੀ ਉਸੇ ਪਤੇ ਤੋਂ ਆਈ ਹੈ ਜਿਸ ਤੋਂ ਪਿਛਲੀਆਂ ਦੋ ਧਮਕੀ ਭਰੀਆਂ ਈਮੇਲਾਂ ਆਈਆਂ ਸਨ।
ਮੀਡੀਆ ਰਿਪੋਰਟਸ ਮੁਤਾਬਕ
ਅੰਬਾਨੀ ਦੀ ਅਧਿਕਾਰਤ ਆਈਡੀ ‘ਤੇ ਭੇਜੀ ਗਈ ਤੀਜੀ ਈਮੇਲ ਵਿੱਚ ਲਿਖਿਆ ਹੈ, ‘ਤੁਹਾਡੀ ਸੁਰੱਖਿਆ ਕਿੰਨੀ ਵੀ ਚੰਗੀ ਹੋਵੇ, ਅਸੀਂ ਫਿਰ ਵੀ ਤੁਹਾਨੂੰ ਮਾਰ ਸਕਦੇ ਹਾਂ। ਇਸ ਵਾਰ ਕੀਮਤ 400 ਕਰੋੜ ਰੁਪਏ ਹੈ ਅਤੇ ਪੁਲਿਸ ਮੈਨੂੰ ਟ੍ਰੈਕ ਅਤੇ ਗ੍ਰਿਫਤਾਰ ਨਹੀਂ ਕਰ ਸਕਦੀ।
ਅੰਬਾਨੀ ਦੇ ਸੁਰੱਖਿਆ ਇੰਚਾਰਜ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 387 ਤੇ 506 (2) ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਅੰਬਾਨੀ ਦੇ ਦੱਖਣੀ ਮੁੰਬਈ ਸਥਿਤ ਰਿਹਾਇਸ਼ ਐਂਟੀਲੀਆ ਦੀ ਸੁਰੱਖਿਆ ਵਧਾ ਦਿੱਤੀ ਹੈ।
ਅਰਬਪਤੀ ਮੁਕੇਸ਼ ਅੰਬਾਨੀ ਜਿਨ੍ਹਾਂ ਨੂੰ ਪਹਿਲਾਂ ਹੀ ਭਾਰਤ ਸਰਕਾਰ ਵਲੋਂ ਸਿਖਰਲੇ ਵਰਗ ਦੀ ‘ਜ਼ੈੱਡ ਪਲੱਸ’ ਸੁਰੱਖਿਆ ਦਿੱਤੀ ਗਈ ਹੈ
29 ਸਤੰਬਰ ਨੂੰ ਮੁਕੇਸ਼ ਅੰਬਾਨੀ ਦੀ ਸੁਰੱਖਿਆ ਚ ਹੋਰ ਵਾਧਾ ਕਰ ਦਿੱਤਾ ਗਿਆ ਹੈ
ਮੁੰਬਈ ਪੁਲਿਸ ਧਮਕੀ ਭਰੀ ਮੇਲ ਦੀ ਜਾਂਚ ਕਰਨ ਤੇ ਭੇਜਣ ਵਾਲੇ ਦੀ ਲੋਕੇਸ਼ਨ ਦਾ ਪਤਾ ਲਾਉਣ 'ਚ ਰੁੱਝੀ ਹੋਈ ਹੈ।
ਪੁਲਿਸ ਨੇ ਬੈਲਜੀਅਮ ਦੀ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਕੰਪਨੀ (ਵੀਪੀਐਨ) ਤੋਂ ਭੇਜੀ ਧਮਕੀ ਭਰੀ ਮੇਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦਾ ਆਈਪੀ ਐਡਰੈੱਸ ਬੈਲਜੀਅਮ ਦਾ ਹੈ ਤੇ ਇਹ ਮੇਲ shadabkhan@mailfence.com ਤੋਂ ਭੇਜੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਕਿਸੇ ਹੋਰ ਦੇਸ਼ ਦਾ ਹੋ ਸਕਦਾ ਹੈ। ਇਹ ਗੁੰਮਰਾਹ ਕਰਨ ਲਈ ਬੈਲਜੀਅਨ ਵੀਪੀਐਨ ਦੀ ਵਰਤੋਂ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁਕੇਸ਼ ਅੰਬਾਨੀ ਨੂੰ ਅਜਿਹੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਬਿਹਾਰ ਦੇ ਦਰਭੰਗਾ ਤੋਂ ਇੱਕ ਵਿਅਕਤੀ ਨੂੰ ਧਮਕੀ ਭਰੀ ਕਾਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ |
ਇੰਨਾ ਹੀ ਨਹੀਂ ਮੁੰਬਈ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...