ਬਿਹਾਰ 'ਚ ਨੀਤਿਸ਼ ਦੀ ਬਹਾਰ
ਬਿਹਾਰ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਸੂਬੇ 'ਚ ਅਗਲੀ ਸਰਕਾਰ ਕਿਸਦੀ ਬਣੇਗੀ। ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਬਿਹਾਰ 'ਚ ਐਡੀਏ ਸੱਤਾ 'ਤੇ ਕਾਬਜ਼ ਹੋਵੇਗੀ। ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ।
ਫਾਇਨਲ ਅੰਕੜਿਆਂ ਦੇ ਮੁਤਾਬਕ ਬਿਹਾਰ 'ਚ ਇਕ ਵਾਰ ਨਿਤਿਸ਼ ਕੁਮਾਰ ਦੀ ਅਗਵਾਈ 'ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਅੰਕੜਿਆਂ ਮੁਤਾਬਕ ਐਨਡੀਏ ਦੇ ਖਾਤੇ 125 ਸੀਟਾਂ ਆਈਆਂ ਹਨ। ਜਦਕਿ ਸ਼ੁਰੂਆਤੀ ਲੜਾਈ 'ਚ ਅੱਗੇ ਚੱਲ ਰਿਹਾ ਮਹਾਗਠਜੋੜ 111 'ਤੇ ਹੀ ਰੁਕ ਗਿਆ।
NDA 'ਚ ਸੀਟਾਂ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਖਾਤੇ 74 ਸੀਟਾਂ ਆਈਆਂ ਹਨ। ਉੱਥੇ ਹੀ ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ਵੀਆਈਪੀ ਨੂੰ 4 ਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਗਠਜੋੜ 'ਚ ਆਰਜੇਡੀ ਨੂੰ 76, ਕਾਂਗਰਸ ਨੂੰ 19 ਤੇ ਲੈਫਟ ਨੂੰ 16 ਸੀਟਾਂ ਮਿਲੀਆਂ ਹਨ।




















