ਪੜਚੋਲ ਕਰੋ
ਕੋਰੋਨਾ ਨਾਲ ਜਾਰੀ ਲੜਾਈ, ਮੁੜ ਸ਼ੁਰੂ ਹੋਈ ਪੜਾਈ
ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲੋਕਡਾਊਨ ਤੋਂ ਬਾਅਦ 21 ਸਤੰਬਰ ਤੋਂ ਦੇਸ਼ ਭਰ ਚ ਮੁੜ ਤੋਂ ਸਕੂਲ ਖੁੱਲ੍ਹਹ ਰਹੇ ਨੇ। ਹਰਿਆਣਾ ‘ਚ ਕੁਝ ਜਮਾਤਾਂ ਲਈ ਸਕੂਲ ਖੋਲਣ ਲਈ ਟ੍ਰਾਇਲ ਕੀਤਾ ਗਿਆ ਹੈ। ਦੋ ਸਕੂਲਾਂ ‘ਚ ਸਿੱਖਿਆ ਮਹਿਕਮੇ ਵੱਲੋਂ ਟ੍ਰਾਇਲ ਕਰਵਾਇਆ ਗਿਆ।ਕਰਨਾਲ ਜ਼ਿਲੇ ਦੇ ਪਿੰਡ ਨਿਗਧੂ ਦੇ ਸਰਕਾਰੀ ਸਕੂਲ ‘ਚ ਇਹਤਿਆਤਾਂ ਦੇ ਨਾਲ ਦੋ ਦਿਨ ਕਲਾਸਾਂ ਲਾਈਆਂ ਗਈਆਂ। ਟ੍ਰਾਇਲ ਸਫਲ ਰਹਿਣ ‘ਤੇ ਕਲਾਸਾਂ ਸ਼ੁਰੂ ਕਰਨ ‘ਚ ਸੌਖ ਹੋਵੇਗੀ। ਵਿਦਿਆਰਥੀਆਂ ਦੇ ਮਾਪਿਆਂ ਤੋਂ ਵੀ ਸਕੂਲ ਖੋਲ੍ਹਣ ਨੂੰ ਲੈ ਕੇ ਰਾਇ ਲਾਈ ਗਈ ਹੈ।
ਹੋਰ ਵੇਖੋ






















