Government School Incident |ਸਰਕਾਰੀ ਸਕੂਲ 'ਚ ਮੋਬਾਈਲ ਤਲਾਸ਼ੀ ਲਈ ਵਿਦਿਆਰਥਣਾਂ ਦੇ ਉਤਰਵਾਏ ਕੱਪੜੇ
Government School Incident |ਸਰਕਾਰੀ ਸਕੂਲ 'ਚ ਮੋਬਾਈਲ ਤਲਾਸ਼ੀ ਲਈ ਵਿਦਿਆਰਥਣਾਂ ਦੇ ਉਤਰਵਾਏ ਕੱਪੜੇ
ਸਰਕਾਰੀ ਸਕੂਲ 'ਚ ਘਿਨੌਣੀ ਘਟਨਾ
ਮੋਬਾਈਲ ਤਲਾਸ਼ੀ ਲਈ ਵਿਦਿਆਰਥਣਾਂ ਦੇ ਉਤਰਵਾਏ ਕੱਪੜੇ
ਗੁੱਸੇ 'ਚ ਆਏ ਮਾਪਿਆਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥਣਾਂ ਦੇ ਕੱਪੜੇ ਲਾਹ ਕੇ
ਮੋਬਾਈਲ ਫੋਨਾਂ ਦੀ ਤਲਾਸ਼ੀ ਲੈਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਮਾਪਿਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਮਾਮਲਾ ਇੰਦੌਰ, ਮੱਧ ਪ੍ਰਦੇਸ਼ ਦਾ ਹੈ
ਮਲਹਾਰਗੰਜ ਥਾਣੇ 'ਚ ਮਾਪਿਆਂ ਨੇ ਸ਼ਿਕਾਇਤ ਦਿੱਤੀ ਹੈ |
ਵੱਡਾ ਗਣਪਤੀ ਖੇਤਰ ਦੇ ਸਰਕਾਰੀ ਸ਼ਾਰਦਾ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ
ਇੱਕ ਮਹਿਲਾ ਅਧਿਆਪਕ ਨੇ ਕਲਾਸ ਵਿੱਚ ਮੋਬਾਈਲ ਫੋਨ ਦੀ ਘੰਟੀ ਸੁਣ ਕੇ
ਵਿਦਿਆਰਥਣਾਂ ਨੂੰ ਟਾਇਲਟ ਵਿੱਚ ਲਿਜਾ ਕੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਅਤੇ ਮੋਬਾਈਲ ਫੋਨ ਦੀ ਤਲਾਸ਼ੀ ਲਈ।
ਮਾਪਿਆਂ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਦੋਂ ਵਿਦਿਆਰਥਣਾਂ ਨੇ ਕੱਪੜੇ ਉਤਾਰਨ ਤੋਂ ਇਨਕਾਰ ਕੀਤਾ
ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ।
ਮਲਹਾਰਗੰਜ ਥਾਣੇ ਦੇ ਸਬ-ਇੰਸਪੈਕਟਰ ਐਮ ਧਰੁਵ ਨੇ ਕਿਹਾ, "ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।"