Rajasthan Politics: ਗਹਿਲੋਤ ਧੜੇ ਨੇ ਖੇਡਿਆ ਪੈਂਤੜਾ, ਹਾਈਕਮਾਨ ਅੱਗੇ ਰੱਖੀਆਂ ਇਹ 3 ਸ਼ਰਤਾਂ
Rajasthan Congress Crisis: ਰਾਜਸਥਾਨ ਕਾਂਗਰਸ 'ਚ ਮੁੱਖ ਮੰਤਰੀ ਨੂੰ ਲੈ ਕੇ ਕਲੇਸ਼ ਜਾਰੀ ਹੈ, ਰਾਜਧਾਨੀ ਜੈਪੁਰ 'ਚ ਦੇਰ ਰਾਤ ਤੱਕ ਆਗੂਆਂ ਵਿੱਚ ਤਕਰਾਰ ਜਾਰੀ ਰਿਹਾ। ਕਾਂਗਰਸ ਵਿਧਾਇਕ ਦਲ (CLP) ਦੀ ਮੀਟਿੰਗ ਕੱਲ੍ਹ ਸ਼ਾਮ 7 ਵਜੇ ਜੈਪੁਰ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਹੋਣੀ ਸੀ, ਪਰ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਧੜੇ ਨਾਲ ਸਬੰਧਤ ਵਿਧਾਇਕਾਂ ਨੇ ਕਾਂਗਰਸ ਹਾਈਕਮਾਂਡ ਨੂੰ ਆਪਣੀ ਤਾਕਤ ਦਿਖਾਈ। ਇਹ ਲੋਕ ਸਚਿਨ ਪਾਇਲਟ ਨੂੰ ਅਗਲਾ ਸੀਐਮ ਬਣਾਏ ਜਾਣ ਦੀ ਖ਼ਬਰ ਤੋਂ ਨਾਰਾਜ਼ ਸਨ। ਗਹਿਲੋਤ ਧੜੇ ਨੇ ਹਾਈਕਮਾਂਡ ਅੱਗੇ 3 ਸ਼ਰਤਾਂ ਰੱਖੀਆਂ ਹਨ। ਗਹਿਲੋਤ ਸਮਰਥਕਾਂ ਦਾ ਕਹਿਣਾ ਹੈ ਕਿ ਨਵੇਂ ਮੁੱਖ ਮੰਤਰੀ ਦੀ ਚੋਣ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਹੀ ਗਹਿਲੋਤ ਦੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਉਨ੍ਹਾਂ 102 ਵਿਧਾਇਕਾਂ ਵਿੱਚੋਂ ਚੁਣਿਆ ਜਾਣਾ ਚਾਹੀਦਾ ਹੈ ਜੋ ਸੰਕਟ ਵਿੱਚ ਕਾਂਗਰਸ ਦੇ ਨਾਲ ਸਨ। ਇਹ ਵੀ ਕਿਆਸਰਾਈਆਂ ਹਨ ਕਿ ਮੁੱਖ ਮੰਤਰੀ ਗਹਿਲੋਤ ਅਤੇ ਸਚਿਨ ਪਾਇਲਟ ਆਬਜ਼ਰਵਰਾਂ ਨਾਲ ਦਿੱਲੀ ਜਾ ਸਕਦੇ ਹਨ।