ਪੜਚੋਲ ਕਰੋ
ਉਧਵ ਠਾਕਰੇ ਨੂੰ ਕੰਗਨਾ ਦੀ ਲਲਕਾਰ
ਕੰਗਨਾ ਰਨੌਤ ਨੇ ਲਾਈਵ ਹੋ ਕੇ ਸਿੱਧੇ ਤੋਰ ਤੇ ਸ਼ਿਵਸੇਨਾ ਯਾਨੀ ਉਧਵ ਠਾਕਰੇ 'ਤੇ ਹਮਲਾ ਕਰ ਦਿੱਤਾ ਹੈ ਤੇ ਨਾਲ ਹੀ ਕੰਗਨਾ ਨੇ ਕਿਹਾ ਕੀ ਆਜ ਮੇਰਾ ਘਰ ਟੁੱਟਾ,ਕੱਲ ਤੇਰਾ ਘਮੰਡ ਟੁੱਟੇਗਾ,ਸਿਵਸੇਨਾ ਤੇ ਕੰਗਨਾ ਦਾ ਵਿਵਾਦ ਦਿਨ-ਬਦਿਨ ਵੱਧ ਰਿਹਾ ਹੈ.ਇਸ ਤੋਂ ਪਹਿਲਾ ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਸੀ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ.ਦੱਸ ਦਈਏ ਕਿ ਅੱਜ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ 'ਤੇ "ਕਰਨੀ ਸੈਨਾ ਮੈਦਾਨ, ਕੰਗਨਾ ਤੁਹਾਡੇ ਸਨਮਾਨ ਵਿੱਚ" ਲਿਖਿਆ ਹੋਇਆ ਹੈ।
ਹੋਰ ਵੇਖੋ






















