AAP MLA Kunwar Vijay Partap ਨਿੱਤਰੇ ਚੋਣ ਮੈਦਾਨ 'ਚ, ਪਾਰਟੀ ਹਾਈਕਮਾਨ ਨੂੰ ਪੈ ਗਈਆਂ ਭਾਜੜਾਂ
AAP MLA Kunwar Vijay Partap ਨਿੱਤਰੇ ਚੋਣ ਮੈਦਾਨ 'ਚ, ਪਾਰਟੀ ਹਾਈਕਮਾਨ ਨੂੰ ਪੈ ਗਈਆਂ ਭਾਜੜਾਂ
#Amritsar #AAP #Kunwarvijaypartap #abplive
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਇਕ ਵਾਰ ਫਿਰ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ।
ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਕੁੰਵਰ ਵਿਜੈ ਪ੍ਰਾਤਪ ਨੇ ਕਮਰ ਕੱਸ ਲਈ ਹੈ
ਹਲਾਂਕਿ ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਵਿਧਾਇਕ ਦੇ ਇਸ ਫੈਸਲੇ 'ਤੇ ਨਾਖੁਸ਼ ਹੈ।
ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈਕਮਾਨ ਨੇ ਕੁੱਝ ਮੰਤਰੀਆਂ ਦੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇਹ ਚੋਣ ਨਾ ਲੜਨ ਲਈ ਮਨਾਉਣ ਦੀ ਡਿਊਟੀ ਵੀ ਲਾਈ
ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੰਤਰੀਆਂ ਨੇ ਵਿਧਾਇਕ ਨੂੰ ਚੋਣ ਮੈਦਾਨ ਵਿਚੋਂ ਪਿੱਛੇ ਹਟਣ ਲਈ ਸੰਪਰਕ ਕੀਤਾ ਹੈ ਜਾਂ ਨਹੀਂ।
ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਕੁੰਵਰ ਨੇ ਲੰਮਾ ਸਮਾਂ ਪੁਲਿਸ ਵਿਭਾਗ ਵਿਚ ਉੱਚ ਅਹੁਦੇ 'ਤੇ ਨੌਕਰੀ ਕੀਤੀ ਤੇ ਹੁਣ ਪਾਰਟੀ ਦੇ ਵਿਧਾਇਕ ਹਨ, ਉਨ੍ਹਾਂ ਦੇ ਮੁਕਾਬਲੇ ਬਾਰ ਐਸੋਸੀਏਸ਼ਨ ਦੇ ਕਾਰਜਕਾਰਨੀ ਦੇ ਮੈਂਬਰ ਦੇ ਅਹੁਦੇ ਲਈ ਚੋਣ ਲੜਨਾ ਬਹੁਤ ਛੋਟੀ ਗੱਲ ਹੈ। ਆਗੂਆਂ ਦਾ ਮੰਨਣਾ ਹੈ ਕਿ ਵਿਧਾਇਕ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਦਾ ਤਾਂ ਵੱਖਰੀ ਗੱਲ ਹੈ ਪਰ ਉਹ ਕਾਰਜਕਾਰਨੀ ਮੈਂਬਰ ਵਜੋਂ ਚੋਣ ਮੈਦਾਨ ਵਿਚ ਉਤਰੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ, ਸੂਬੇ ਦੀਆਂ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਸਥਿਤ ਸਮੂਹ ਅਦਾਲਤਾਂ ਦੀਆਂ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ 15 ਦਸੰਬਰ ਨੂੰ ਹੋ ਰਹੀਆਂ ਹਨ। ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਨਾਮ 18 ਨੰਬਰ 'ਤੇ ਦਰਜ ਹੈ |