Arvind kejriwal ਦੇ ਹੱਕ 'ਚ ਪਾਕਿਸਤਾਨੀ ਲੀਡਰ ਦਾ ਬਿਆਨ, CM ਨੇ ਲਾ ਦਿੱਤੀ ਕਲਾਸ, BJP ਨੂੰ ਵੀ ਮਿਲਿਆ ਮੁੱਦਾ
Arvind kejriwalਦੇ ਹੱਕ 'ਚ ਪਾਕਿਸਤਾਨੀ ਲੀਡਰ ਦਾ ਬਿਆਨ, CM ਨੇ ਲਾ ਦਿੱਤੀ ਕਲਾਸ, BJP ਨੂੰ ਵੀ ਮਿਲਿਆ ਮੁੱਦਾ #Arvindkejriwal #Loksabhaelection2024 #ManjinderSirsa #abpsanjha #abplive ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਅਰਵਿੰਦ ਕੇਜਰੀਵਾਲ ਤੇ ਸਵਾਲ ਖੜੇ ਕਰ ਰਹੇ ਨੇ ਅਤੇ ਇਸ ਨਵੇਂ ਵਿਵਾਦ ਦੀ ਜੜ੍ਹ ਇਹ ਟਵੀਟ ਹੈ, ਜੋ ਪਾਕਿਸਤਾਨ ਦੇ ਸਾਬਕਾ ਮੰਤਰੀ ਤੇ ਇਮਰਾਨ ਖ਼ਾਨ ਦੀ ਪਾਰਟੀ ਦੇ ਨੇਤਾ ਚੌਧਰੀ ਫਵਾਦ ਹੁਸੈਨ ਨੇ ਕੀਤਾ, ਇੱਕ ਵਾਰ ਫਿਰ ਭਾਰਤੀ ਲੋਕ ਸਭਾ ਚੋਣਾਂ 2024 'ਤੇ ਟਿੱਪਣੀ ਕੀਤੀ , ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕਰਕੇ ਸੁਰਖੀਆਂ 'ਚ ਰਹਿਣ ਵਾਲੇ ਫਵਾਦ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਤੀ ਹਮਦਰਦੀ ਜਤਾਈ ਹੈ। ਕੇਜਰੀਵਾਲ ਦੀ ਫੋਟੋ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ X 'ਤੇ ਲਿਖਿਆ, "ਸ਼ਾਂਤੀ ਅਤੇ ਸਦਭਾਵਨਾ ਨਫ਼ਰਤ ਅਤੇ ਕੱਟੜਪੰਥ ਦੀਆਂ ਤਾਕਤਾਂ ਨੂੰ ਹਰਾ ਦੇਵੇ। ਫਵਾਦ ਦੇ ਪੋਸਟ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ, "ਚੌਧਰੀ ਸਾਹਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਸਾਡੇ ਮੁੱਦਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਕੋਈ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ। ਤੁਸੀਂ ਆਪਣੇ ਦੇਸ਼ ਦਾ ਧਿਆਨ ਰੱਖੋ।'' ਕੇਜਰੀਵਾਲ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਐਕਸ 'ਤੇ ਅੱਗੇ ਲਿਖਿਆ, "ਭਾਰਤ ਵਿੱਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।ਭਾਵੇਂ ਕੇਜਰੀਵਾਲ ਨੇ ਫਵਾਦ ਚੌਧਰੀ ਨੂੰ ਜਵਾਬ ਦੇ ਦਿੱਤਾ ਪਰ ਬੀਜੇਪੀ ਨੂੰ ਪਾਕਿਸਤਾਨ ਦੇ ਮਸਲੇ ਤੇ ਵਿਰੋਧੀਆਂ ਨੂੰ ਕੋਸਣ ਦਾ ਮੌਕਾ ਮਿਲ ਗਿਆ Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en