kangana ranaut | ਕੰਗਨਾ ਦੇ ਲੀਡਰ ਬਣਦਿਆਂ ਹੀ ਪਿਆ ਕਲੇਸ਼,ਔਰਤਾਂ ਬਾਰੇ ਹੋਈਆਂ ਭੈੜੀਆਂ ਗੱਲਾਂ
kangana ranaut | ਕੰਗਨਾ ਦੇ ਲੀਡਰ ਬਣਦਿਆਂ ਹੀ ਪਿਆ ਕਲੇਸ਼,ਔਰਤਾਂ ਬਾਰੇ ਹੋਈਆਂ ਭੈੜੀਆਂ ਗੱਲਾਂ
#SupriyaShrinate #Congress #KanganaRanaut #Controversy #BJP #AAP #Mandi #Himachalpradesh #abpsanjha #abplive #Loksabhaelection
ਚੋਣਾਂ ਦੇ ਮੌਸਮ ਵਿੱਚ ਕੰਗਨਾ ਦੇ ਬੀਜੇਪੀ ਵਿੱਚ ਸ਼ਾਮਿਲ ਹੁੰਦੇ ਸਾਰ ਹੀ ਵਿਵਾਦ ਹੋ ਗਿਆ, ਕੰਗਨਾ ਬੀਜੇਪੀ ਦੀ ਮੰਡੀ ਤੋਂ ਉਮੀਦਵਾਰ ਬਣਾਈ ਗਈ ਤਾਂ ਕਾਂਗਰਸ ਦੀ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਦੇ ਨਾਮ ਤੇ ਇੱਕ ਪੋਸਟ ਪਾਈ ਗਈ , ਜਿਸ ਵਿੱਚ ਕੰਗਨਾ ਰਾਣੌਤ ਬਾਰੇ ਇਤਰਾਜ਼ਯੋਗ ਲਫਜ਼ਾਂ ਦਾ ਇਸਤੇਮਾਲ ਕੀਤਾ ਗਿਆ, ਜਿਸ ਤੋਂ ਬਾਅਦ ਕੰਗਨਾ ਰਾਣੌਤ ਨੇ ਵੀ ਜਵਾਬ ਦੇਣ ਵਿੱਚ ਦੇਰ ਨਹੀਂ ਲਾਈ, ਕੰਗਨਾ ਰਣੌਤ ਨੇ ਲਿਖਿਆ ,ਇੱਕ ਕਲਾਕਾਰ ਵਜੋਂ ਮੈਂ ਪਿਛਲੇ 20 ਸਾਲ ਤੋਂ ਹਰ ਤਰ੍ਹਾਂ ਦੀ ਮਹਿਲਾ ਦੇ ਕਿਰਦਾਰ ਨਿਭਾਏ ਹਨ, ਫਿਲਮ ਕਵੀਨ ਵਿੱਚ ਨਾਦਾਨ ਕੁੜੀ ਤੋਂ ਕੇ ਧਾਕੜ ਮੂਵੀ ਵਿੱਚ ਮੋਹਕ ਜਾਸੂਸ ਬਣੀ ਸੀ, ਫਿਲਮ ਮਣੀਕਰਣਿਕਾ ਵਿੱਚ ਦੇਵੀ ਬਣੀ ਸੀ ਤਾਂ ਚੰਦਰਮੁਖੀ ਵਿੱਚ ਰਾਸ਼ਸੀ ਦੇ ਰੂਪ ਵਿੱਚ ਨਜ਼ਰ ਆਈ ਸੀ, ਰੱਜੋ ਫਿਲਮ ਵਿੱਚ ਵੇਸਵਾ ਦਾ ਕਿਰਦਾਰ ਨਿਭਾਇਆ ਅਤੇ ਥਿਲਾਇਵੀ ਵਿੱਚ ਕ੍ਰਾਂਤੀਕਾਰੀ ਲੀਡਰ ਦੀ ਭੂਮਿਕਾ ਅਦਾ ਕੀਤੀ,ਸਾਨੂੰ ਆਪਣੀਆਂ ਧੀਆਂ ਨੂੰ ਪੱਖਪਾਤ ਦੀਆਂ ਜੰਜੀਰਾਂ ਤੋਂ ਰਿਹਾ ਕਰ ਦੇਣਾ ਚਾਹੀਦਾ |ਕੁਝ ਇਸੇ ਤਰ੍ਹਾਂ ਨਾਲ ਕੰਗਨਾ ਨੇ ਭੈੜੀ ਟਿੱਪਣੀ ਵਾਲੀ ਪੋਸਟ ਤੇ ਜਵਾਬ ਦਿੱਤਾ, ਕੰਗਨਾ ਦੇ ਜਵਾਬ ਦੀ ਦੇਰ ਸੀ ਕਿ ਬੀਜੇਪੀ ਲੀਡਰ ਵੀ ਕੰਗਨਾ ਦੇ ਹੱਕ ਵਿੱਚ ਨਿੱਤਰ ਆਏ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੋਣ ਜਾਂ ਫਿਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਸਭ ਨੇ ਕਾਂਗਰਸ ਦੀ ਅਲੋਚਨਾ ਕੀਤੀ |ਹਲਾਕਿ ਕਾਂਗਰਸ ਦੇ ਸਪੋਕਸਪਰਸ ਸੁਪ੍ਰਿਆ ਸ਼੍ਰੀਨੇਤ ਨੇ ਵੀ ਆਪਣੇ ਨਾਮ ਤੋਂ ਪਾਈ ਪੋਸਟ ਤੇ ਖੇਦ ਜਤਾਇਆ ਉਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਦੇ ਨਾਮ ਤੇ ਕਈ ਹੋਰ ਫੇਕ ਅਕਾਊਂਟ ਬਣਾਏ ਗਏ ਨੇ, ਉਨ੍ਹਾਂ ਦੇ ਪੇਜ ਤੇ ਇਹ ਪੋਸਟ ਕਿਵੇਂ ਆਈ, ਕਿਸੇ ਨੇ ਲਿਖਿਆ ਉਹ ਇਸ ਦੀ ਪੜਤਾਲ ਕਰ ਰਹੀ ਹੈ, ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਹੈ, ਉਨ੍ਹਾਂ ਦੇ ਲੀਡਰ ਬਣਦਿਆਂ ਹੀ ਕਈ ਵਿਵਾਦ ਸ਼ੁਰੂ ਹੋ ਗਏ ਹਨ, ਹਲਾਕਿ ਕਾਂਗਰਸ ਵੱਲੋਂ ਕੰਗਨਾ ਰਣੌਤ ਦੇ ਕੁਝ ਪੁਰਾਣੇ ਬਿਆਨ ਸਾਂਝੇ ਕੀਤੇ ਗਏ ਹਨ ਜਿਸ ਕੰਗਨਾ ਖੁਦ ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਬਾਰੇ ਭੈੜੇ ਲਫਜ਼ਾਂ ਦਾ ਇਸਤੇਮਾਲ ਕਰ ਰਹੀ ਹੈ ਇਸ ਲਈ ਸੋਸ਼ਲ ਮੀਡੀਆ ਤੇ ਕੰਗਨਾ ਨੂੰ ਵੀ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ |