(Source: ECI/ABP News/ABP Majha)
Vikramjit Singh Chaudhary resigns |ਵਿਕਰਮਜੀਤ ਚੌਧਰੀ ਨੇ ਦਿੱਤਾ ਅਸਤੀਫ਼ਾ, ਸਾਬਕਾ CM ਚੰਨੀ ਦਾ ਰਾਹ ਹੋਇਆ ਸਾਫ਼ ?
Vikramjit Singh Chaudhary resigns |ਵਿਕਰਮਜੀਤ ਚੌਧਰੀ ਨੇ ਦਿੱਤਾ ਅਸਤੀਫ਼ਾ, ਸਾਬਕਾ CM ਚੰਨੀ ਦਾ ਰਾਹ ਹੋਇਆ ਸਾਫ਼ ?
#Congress #VikramjitSinghChaudhary #ChiefWhip #Punjab #Charanjitsinghchanni #Jalander #abpsanjha #abplive
ਕੀ ਚਰਨਜੀਤ ਸਿੰਘ ਚੰਨੀ ਲਈ ਜਲੰਧਰ ਦਾ ਰਾਹ ਪੱਧਰਾ ਹੋ ਗਿਆ, ਇਹ ਸਵਾਲ ਇਸ ਲਈ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਤਾਂ ਵੱਡਾ ਝਟਕਾ ਲੱਗਿਆ ਪਰ ਇਹ ਝਟਕਾ ਸਾਬਕਾ ਸੀਐੱਮ ਨੂੰ ਰਾਸ ਆ ਸਕਦਾ, ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਵ੍ਹਿਪ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਕਰਮ ਚੌਧਰੀ ਨੇ ਆਪਣਾ ਅਸਤੀਫ਼ਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਭੇਜਿਆ ਹੈ। ਇਸ ਤੋਂ ਇਲਾਵਾ ਵਿਕਰਮ ਚੌਧਰੀ ਵੱਲੋਂ ਕਾਂਗਰਸ ਛੱਡਣ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਵਿਕਰਮਜੀਤ ਚੌਧਰੀ ਕਿਸੇ ਹੋਰ ਪਾਰਟੀ ਵਿੱਚ ਸ਼ਮਾਲ ਹੋ ਸਕਦੇ ਹਨ। ਫਿਲਹਾਲ ਉਹਨਾਂ ਨੇ ਵ੍ਹਿਪ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਕਰਮਜੀਤ ਸਿੰਘ ਚੌਧਰੀ ਦਾ ਅਸਤੀਫਾ ਜਲੰਧਰ ਲੋਕ ਸਭਾ ਸੀਟ ਦੀ ਦਾਅਵੇਦਾਰੀ ਨੂੰ ਲੈ ਕੇ ਹੋਏ ਕਲੇਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਜਦਕਿ ਚੌਧਰੀ ਪਰਿਵਾਰ ਇਸ ਦੀ ਖਿਲਾਫ਼ਤ ਕਰ ਰਿਹਾ ਹੈ। ਮਰਹੂਮ ਸੰਤੋਖ ਸਿੰਘ ਚੌਧਰੀ ਦੇ ਪਤਨੀ ਕਰਮਜੀਤ ਕੌਰ ਚੌਧਰੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਹਾਲੇ ਤੱਕ ਜਲੰਧਰ ਸੀਟ ਨੂੰ ਲੈ ਕੇ ਕਾਂਗਰਸ ਨੇ ਤਸਵੀਰ ਸਾਫ਼ ਨਹੀਂ ਕੀਤੀ ਪਰ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਚੰਨੀ ਇਸ ਰੇਸ ਵਿੱਚ ਸਭ ਤੋਂ ਅੱਗੇ ਹਨ। ਚਰਨਜੀਤ ਸਿੰਘ ਚੰਨੀ ਨੇ ਤਾਂ ਆਪਣੇ ਜਨਮਦਿਨ ਮੌਕੇ ਕੇਕ ਵੀ ਕੱਟਿਆ ਸੀ ਜਿਸ ਤੇ ਲਿਖਿਆ ਸੀ ਸਾਡਾ ਚੰਨੀ ਜਲੰਧਰ