ਪੜਚੋਲ ਕਰੋ
ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫ਼ਾ
ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਝੋਨੇ ਦੀ ਬਾਸਮਤੀ ਕਿਸਮ ਦੀ ਆਮਦ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬਾਸਮਤੀ ਫਸਲ ਕਿਸਾਨਾਂ ਦੀ ਪੱਕ ਕੇ ਤਿਆਰ ਹੋ ਗਈ ਹੈ ਜਿਸ ਨੂੰ ਕਿਸਾਨ ਸੰਗਰੂਰ ਦੇ ਅਨਾਜ ਮੰਡੀ ਵਿੱਚ ਲੈ ਕੇ ਆ ਰਹੇ ਹਨ ਅਤੇ ਆੜਤੀ ਅਤੇ ਸੈਲਰ ਐਸੋਸੀਏਸ਼ਨ ਇਸ ਦੀ ਬੋਲੀ ਲਗਾ ਕੇ ਇਸਦੀ ਪ੍ਰਾਈਵੇਟ ਖਰੀਦ ਕਰ ਰਹੇ ਹਨ
ਕਿਸਾਨ ਜੋ ਕਿ ਸੰਗਰੂਰ ਦੀ ਅਨਾਜ ਮੰਡੀ ਵਿੱਚ ਆਪਣੇ ਫਸਲ ਲੈ ਕੇ ਆਏ ਸੀ ਉਹਨਾਂ ਦੇ ਚਿਹਰੇ ਨਿਰਾਸ਼ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ ਅਸੀਂ ਮਿਹਨਤਾਂ ਕਰਕੇ ਜਮੀਨਾਂ ਠੇਕੇ ਉੱਪਰ ਲੈ ਕੇ ਸਾਡੇ ਖੇਤਾਂ ਵਿੱਚ ਫਸਲ ਬੀਜੀ ਸੀ ਪਰ ਬਹੁਤ ਘੱਟ ਰੇਟ ਹੋਣ ਦੇ ਕਾਰਨ ਨਿਰਾਸ਼ਾ ਹੀ ਹੱਥ ਲੱਗੀ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਫਸਲਾਂ ਵਿੱਚ ਜਾਂ ਫਸਲਾਂ ਦੀ ਕੁਆਲਿਟੀ ਵਿੱਚ ਕੋਈ ਵੀ ਕਮੀ ਨਹੀਂ ਹੈ ਜਾਣ ਬੁੱਝ ਕੇ ਪ੍ਰਾਈਵੇਟ ਸੈਕਟਰ ਸਾਡੀ ਫਸਲ ਦੇ ਘੱਟ ਰੇਟ ਲਗਾ ਰਿਹਾ ਹੈ
ਹੋਰ ਵੇਖੋ
Advertisement






















