ਮਾਂ-ਬਾਪ ਦੀ ਮੌਤ ਤੋਂ ਬਾਅਦ 12 ਸਾਲਾ ਬੱਚੇ ਨੂੰ ਬਣਾਇਆ ਬੰਧਕ,ਮਨੁੱਖਤਾ ਦੀ ਸੇਵਾ ਸੋਸਾਇਟੀ ਨੇ ਛੁਡਵਾਇਆ
ਮਾਂ-ਬਾਪ ਦੀ ਮੌਤ ਤੋਂ ਬਾਅਦ 12 ਸਾਲਾ ਬੱਚੇ ਨੂੰ ਬਣਾਇਆ ਬੰਧਕ,ਮਨੁੱਖਤਾ ਦੀ ਸੇਵਾ ਸੋਸਾਇਟੀ ਨੇ ਛੁਡਵਾਇਆ
#Sangrur #Emotional #abplive
ਮਨੁੱਖਤਾ ਦੀ ਸੇਵਾ ਸੋਸਾਇਟੀ ਨੇ ਇਕ ਹੋਰ ਭਲਾ ਕੰਮ ਕੀਤਾ
ਜਿਸ ਵਲੋਂ ਦਿੜਬਾ ਦੇ ਪਿੰਡ ਉਭੀਆ ਵਿੱਚ ਬੰਧਕ 12 ਸਾਲਾਂ ਬੱਚੇ ਨੂੰ ਰਿਹਾਅ ਕਰਵਾ ਕੇ ਸੰਸਥਾ ਚ ਸ਼ਰਨ ਦਿੱਤੀ ਹੈ |
ਪਿੰਡ ਵਾਲਿਆਂ ਮੁਤਾਬਕ ਬਚੇ ਦੇ ਮਾਂ ਬਾਪ ਸ਼ਰਾਬੀ ਸਨ |
ਕੁਝ ਸਮਾਂ ਪਹਿਲਾਂ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਸੀ
ਮਾਂ ਸ਼ਰਾਬ ਦੇ ਨਸ਼ੇ ਚ ਬੱਚੇ ਦੀ ਕੁੱਟਮਾਰ ਕਰਦੀ,ਖਾਣਾ ਵੀ ਨਹੀਂ ਦਿੰਦੀ ਸੀ ਤੇ ਉਸ ਨੂੰ ਹਰ ਸਮੇਂ ਦਰੱਖਤ ਨਾਲ ਬੰਨ੍ਹ ਕੇ ਰੱਖਦੀ
ਤਸ਼ੱਦਦ ਕਾਰਨ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ
ਹੁਣ 23 ਅਕਤੂਬਰ 2023 ਨੂੰ ਬੱਚੇ ਦੀ ਮਾਤਾ ਦੀ ਵੀ ਮੌਤ ਹੋ ਗਈ
ਜਿਸ ਤੋਂ ਬਾਅਦ ਬੱਚੇ ਦੇ ਰਿਸ਼ਤੇਦਾਰ ਬੱਚੇ ਨੂੰ ਲੈ ਗਏ
ਲੇਕਿਨ ਕੁਝ ਦਿਨ ਬਾਅਦ ਉਹ ਬੱਚੇ ਨੂੰ ਪਿੰਡ ਦੀ ਸਰਪੰਚਣੀ ਨੂੰ ਦੇ ਗਏ
ਸਰਪੰਚਣੀ ਮਨਜੀਤ ਕੌਰ ਨੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ
ਤੇ ਨਾਲ ਹੀ ਬੱਚੇ ਨੂੰ ਦਰੱਖਤ ਨਾਲ ਬੰਨ ਕੇ ਚਲੇ ਗਏ |
ਇਹ ਸਭ ਵੇਖ ਕੇ ਪਿੰਡ ਦੇ ਇੱਕ ਵਿਅਕਤੀ ਨੇ ਵੀਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਸੋਸਾਇਟੀ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਨੁਮਾਇੰਦਿਆਂ ਨੇ ਬੱਚੇ ਨੂੰ ਆਜ਼ਾਦ ਕਰਵਾਇਆ ਅਤੇ ਆਪਣੇ ਨਾਲ ਲੁਧਿਆਣਾ ਲੈ ਗਏ।