Gurdsapur | ਆਸਟ੍ਰੇਲੀਆ ਤੋਂ ਆਏ ਨੌਜਵਾਨ ਨੇ ਸਹੁਰਿਆਂ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
Gurdsapur | ਆਸਟ੍ਰੇਲੀਆ ਤੋਂ ਆਏ ਨੌਜਵਾਨ ਨੇ ਸਹੁਰਿਆਂ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
ਸਹੁਰਿਆਂ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
34 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੇ ਕੀਤੀ ਖ਼ੁਦਕੁਸ਼ੀ
ਆਸਟ੍ਰੇਲੀਆ ਤੋਂ ਆਇਆ ਸੀ ਗੁਰਪ੍ਰੀਤ ਸਿੰਘ
ਮਰਨ ਤੋਂ ਪਹਿਲਾਂ ਫੇਸਬੁੱਕ ਪੋਸਟ ਪਾ ਕੇ ਦੱਸੀ ਵਜ੍ਹਾ
ਆਸਟ੍ਰੇਲੀਆ ਤੋਂ ਆਏ ਗੁਰਦਾਸਪੁਰ ਦੇ 34 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਸਕੁਸ਼ੀ ਕਰ ਲਈ |
ਮਰਨ ਤੋਂ ਪਹਿਲਾਂ ਉਸਨੇ ਫੇਸਬੁੱਕ ਤੇ ਪੋਸਟ ਸਾਂਝੀ ਕੀਤੀ
ਜਿਸ ਚ ਉਹ ਆਪਣੀ ਪਤਨੀ ਤੋਂ ਤੰਗ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ |
ਪੋਸਟ ਚ ਗੁਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਪਤਨੀ ਉਸ ਤੋਂ ਵੱਖ ਰਹਿ ਰਹੀ ਹੈ
ਤੇ ਹੁਣ ਉਸ ਉਪਰ ਗਲਤ ਤੇ ਝੂਠ ਇਲਜ਼ਾਮ ਲਗਾ ਰਹੀ ਹੈ |
ਉਹ ਨਹੀਂ ਚਾਹੁੰਦਾ ਕਿ ਉਸ ਕਰਕੇ ਉਸਦੇ ਪਰਿਵਾਰ ਨੇ ਕੁਝ ਝੱਲਣਾ ਪਵੇ
ਜਿਸ ਕਾਰਨ ਉਸਨੇ ਖ਼ੁਦਕੁਸ਼ੀ ਕੀਤੀ |
ਪੁੱਤ ਦੀ ਮੌਤ ਨਾਲ ਪਰਿਵਾਰ ਸਦਮੇ ਚ ਹੈ
ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਇਹ ਖੌਫਨਾਕ ਕਦਮ ਚੁੱਕਿਆ ਹੈ |
ਪਰਿਵਾਰ ਨੇ ਗੁਰਪ੍ਰੀਤ ਦੀ ਪਤਨੀ ਤੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ |