Firozpur | ਪੁਲਿਸ ਮੁਲਾਜ਼ਮ ਦੇ ਲਾਡਲੇ ਨੇ ਔਰਤ ਦੀ ਕੁੱਟਮਾਰ ਕਰਕੇ ਬਣਾਈ ਅਸ਼ਲੀਲ ਵੀਡੀਓ !!!
Firozpur | ਪੁਲਿਸ ਮੁਲਾਜ਼ਮ ਦੇ ਲਾਡਲੇ ਨੇ ਔਰਤ ਦੀ ਕੁੱਟਮਾਰ ਕਰਕੇ ਬਣਾਈ ਅਸ਼ਲੀਲ ਵੀਡੀਓ !!!
#Crime #Punjabpolice #abpsanjha
ਫਿਰੋਜ਼ਪੁਰ ਵਿੱਚ ਪੁਲਿਸ ਮੁਲਾਜ਼ਮ ਦੇ ਬੇਟੇ ਤੇ ਘਟੀਆ ਕਰਤੂਤ ਕਰਨ ਦੇ ਇਲਜ਼ਾਮ ਲੱਗੇ ਹਨ |
ਜਿਸ ਨੇ ਇੱਕ ਮਹਿਲਾ ਨੂੰ ਨਗਨ ਕਰ ਕੇ ਕੁੱਟਮਾਰ ਕੀਤੀ ਤੇ ਫਿਰ ਉਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ |
ਪੀੜਤ ਪਰਿਵਾਰ ਦੇ ਇਲਜ਼ਾਮ ਹਨ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਅਜਿਹੇ ਚ ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ |
ਪੀੜਤਾਂ ਮੁਤਾਬਕ ਉਨ੍ਹਾਂ ਦਾ ਬਾਲਗ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਦੋਵੇਂ ਘਰੋਂ ਭੱਜੇ ਹੋਏ ਸਨ।
ਇਸ ਗੱਲ ਨੂੰ ਲੈਕੇ ਬੀਤੇ ਦਿਨੀਂ ਪੁਲਿਸ ਮੁਲਾਜ਼ਮ ਬਖਸੀਸ ਸਿੰਘ ਦੇ ਬੇਟੇ ਅਮਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਨ੍ਹਾਂ ਦੇ ਘਰ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੋਵੇਂ ਜੀਆਂ ਨੂੰ ਚੁੱਕ ਕਿਤੇ ਅਣਜਾਣ ਜਗ੍ਹਾ ਉਤੇ ਲੈ ਗਏ।
ਜਿਥੇ ਉਨ੍ਹਾਂ ਨਾਲ ਜਾਨਵਰਾਂ ਵਾਂਗ ਪਹਿਲਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਔਰਤ ਨੂੰ ਨਗਨ ਕਰ ਕੁੱਟਮਾਰ ਕਰਦਿਆਂ ਉਸਦੀ ਵੀਡੀਓ ਬਣਾਈ ਗਈ ਅਤੇ ਲਾਈਵ ਹੋ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦਿਖਾਈ ਗਈ। ਜਦੋਂ ਇਹ ਸਭ ਉਸ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਉਤੇ ਮੁਲਾਜ਼ਮ ਬਖਸੀਸ ਸਿੰਘ ਸਭ ਕੁੱਝ ਦੇਖ ਰਿਹਾ ਸੀ।
ਇਸ ਸਾਰੀ ਘਟਨਾ ਤੋਂ ਬਾਅਦ ਜਦ ਉਹ ਪੁਲਿਸ ਠਾਣੇ ਪਹੁੰਚੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਸੀਂ ਦਰਖਾਸਤ ਦਿੱਤੀ ਤਾਂ ਤੁਹਾਡੀਆਂ ਵੀਡੀਓ ਹੋਰ ਵਾਇਰਲ ਕੀਤੀਆਂ ਜਾਣਗੀਆਂ।
ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਪੀ (ਡੀ) ਰਣਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...