ਪਟਿਆਲਾ ਤੋਂ ਆਪ ਉਮੀਦਵਾਰ Dr.Balbir Singh ਦਾ ਜਬਰਦਸਤ ਇੰਟਰਵਿਉ
Patiala (Ashraph Dhuddy)
ਪਟਿਆਲਾ ਲੋਕ ਸਭਾ ਸੀਟ ਲੰਮੇ ਸਮੇ ਤੋਂ ਰਾਜ ਘਰਾਣੇ ਦੀ ਪੱਕੀ ਸੀਟ ਮੰਨੀ ਜਾਂਦੀ ਸੀ । ਸਾਲ 2014 ਵਿੱਚ ਆਪ ਦੇ ਧਰਮਵੀਰ ਗਾਂਧੀ ਨੇ ਸੀਟ ਜਿੱਤੀ ਅਤੇ ਕਿਲਾ ਤੋੜਿਆ ਸੀ । ਪਰ ਸਾਲ 2019 ਵਿੱਚ ਫਿਰ ਤੋਂ ਇਹ ਸੀਟ ਪਟਿਆਲਾ ਰਾਜ ਘਰਾਣੇ ਨੇ ਜਿੱਤ ਲਈ ਸੀ ਅਤੇ ਪਰਨੀਤ ਕੌਰ ਕਾਂਗਰਸ ਤੋਂ ਸਾਂਸਦ ਬਣੇ ਸੀ । ਇਸ ਵਾਰ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ ਪਰ ਬੀਜੇਪੀ ਦੀ ਸੀਟ ਤੋਂ ਚੋਣ ਲੜ ਰਹੇ ਹਨ । ਆਮ ਆਦਮੀ ਪਾਰਟੀ ਨੇ ਇਸ ਵਾਰ ਆਪਣੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ । ਲੋਕ ਸਭਾ ਸੀਟ ਲਈ ਚੋਣ ਲੜਨ ਲਈ ਉਨਾ ਦੀ ਤਿਆਰੀ ਪੂਰੀ ਹੈ ਉਨ੍ਹਾ ਦਾਵਾ ਕੀਤਾ ਹੈ ਕਿ ਇਸ ਵਾਰ ਮਹਾਰਾਣੀ ਪਰਨੀਤ ਕੌਰ ਦੀ ਜਮਾਨਤ ਜਬਤ ਹੋਵੇਗੀ । ਐਨ ਕੇ ਸ਼ਰਮਾ ਜੋ ਕਿ ਅਕਾਲੀ ਦਲ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ । ਧਰਮਵੀਰ ਗਾਂਧੀ ਨੇ ਚੋਣ ਜਿੱਤਣ ਤੋ ਬਾਅਦ ਆਪ ਤੇ ਹਾਈਕਮਾਨ ਦੇ ਉਪਰ ਆਰੋਪ ਲਾਏ ਅਤੇ ਪਾਰਟੀ ਛੱਡ ਕੇ ਆਪਣਾ ਕਲਿਨਿਕ ਚਲਾਉਣ ਲਗ ਪਏ । ਜਿਨਾ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਨਾ ਨੂੰ ਹੀ ਨਹੀ ਮਿਲਦੇ ਸੀ ਧਰਮਵੀਰ ਗਾਂਧੀ ।
ਡਾ ਬਲਬੀਰ ਨੇ ਪਟਿਆਲਾ ਨੂੰ ਲੈ ਕੇ ਆਪਣਾ ਵਿਜਨ ਦਸਿਆ ਅਤੇ ਕਿਹਾ ਕਿ ਕੇੰਦਰ ਸਰਕਾਰ ਤੋ ਪੰਜਾਬ ਦੇ ਰੁਕੇ ਹੋਏ ਫੰਡ ਲੈ ਕੇ ਆਉਣਾ ਉਨ੍ਹਾਂ ਦਾ ਪਹਿਲਾ ਕੰਮ ਹੈ । ਪਟਿਆਲਾ ਨੂੰ ਟੁਰਿਸਟ ਹਬ ਬਣਾਉਣਾ ਉਨਾ ਦਾ ਦੁਜਾ ਮੁੱਖ ਕੰਮ ਹੈ । ਅਤੇ ਕਿਸਾਨਾ ਨੂੰ ਐਮ ਐਸ ਪੀ ਦਵਾਉਣਾ ਇਹ ਵੀ ਉਹਨਾ ਦਾ ਤੀਜਾ ਮੁੱਖ ਕੰਮ ਹੈ ਜੋ ਕਿ ਉਹ ਲੋਕ ਸਭਾ ਵਿੱਚ ਜਾਣ ਬਾਅਦ ਕਰਾਉਣਗੇ । ਆਮ ਆਦਮੀ ਪਾਰਟੀ ਦੇ ਹਕ ਵਿਚ ਲੋਕ ਆਪਣਾ ਫਤਵਾ ਦਿੰਦੇ ਹਨ ਜਾ ਨਹੀ ਇਹ ਤਾ 4 ਜੂਨ ਨੂੰ ਹੀ ਪਤਾ ਲਗੇਗਾ।