ABP Sanjha 'ਤੇ ਵੇਖੋ 15 ਸਤੰਬਰ 2022, ਸਵੇਰੇ 08:00 ਵਜੇ ਦੀਆਂ Headlines
ਪੰਜਾਬ ਦੇ ਵਿਧਾਇਕਾਂ ਦੀ ਦਿੱਲੀ ਦਰਬਾਰ 'ਚ ਹਾਜ਼ਰੀ: BJP 'ਤੇ ਆਪ੍ਰੇਸ਼ਨ ਲੋਟਸ ਦੇ ਇਲਜ਼ਾਮਾਂ ਵਿਚਕਾਰ AAP ਸੁਪਰੀਮੋ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਸੱਦਿਆ ਦਿੱਲੀ, ਐਤਵਾਰ ਨੂੰ ਕੇਜਰੀਵਾਲ ਸਾਰੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ
ਆਪ੍ਰੇਸ਼ਨ ਲੋਟਸ ਮਾਮਲੇ 'ਚ FIR: ਆਮ ਆਦਮੀ ਪਾਰਟੀ ਦੇ 'ਆਪ੍ਰੇਸ਼ਨ ਲੋਟਸ' ਵਾਲੇ ਇਲਜ਼ਾਮ 'ਚ ਪੰਜਾਬ ਪੁਲਿਸ ਨੇ ਦਰਜ ਕੀਤੀ FIR, DGP ਨੇ ਵਿਜਿਲੇਂਸ ਨੂੰ ਸੌਂਪੀ ਜਾਂਚ, AAP ਨੇ DGP ਨੂੰ ਕੀਤੀ ਸੀ ਸ਼ਿਕਾਇਤ
BMW ਦਾ ਨਹੀਂ ਕੋਈ ਪੰਜਾਬ ਪਲਾਨ !- BMW ਦਾ ਪੰਜਾਬ 'ਚ ਪਲਾਂਟ ਲਾਉਣ ਦਾ ਨਹੀਂ ਕੋਈ ਪਲਾਨ, ਕੰਪਨੀ ਨੇ ਮਾਨ ਦੇ ਦਾਅਵੇ ਨੂੰ ਕੀਤਾ ਰੱਦ, AAP ਦਾ ਸਪਸ਼ਟੀਕਰਨ CM ਦੀ ਜਰਮਨੀ ਚ ਅਧਿਕਾਰੀਆਂ ਨਾਲ ਹੋਈ ਮੀਟਿੰਗ
ਆਡੀਓ ਦਾ ਵਾਰ, CM ਦਾ ਇੰਤਜ਼ਾਰ: ਵਿਵਾਦਾਂ 'ਚ ਘਿਰੇ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਮੁੱਖ ਮੰਤਰੀ ਮਾਨ ਨੇ ਅਜੇ ਤੱਕ ਨਹੀਂ ਤੋੜੀ ਚੁੱਪੀ, ਵਿਰੋਧੀ ਕਾਰਵਾਈ ਦੀ ਕਰ ਰਹੇ ਮੰਗ, ਮਾਨ ਦੇ ਮੰਤਰੀਆਂ ਦਾ ਦਾਅਵਾ-ਜਾਰੀ ਹੈ ਜਾਂਚ
'ਮਿਸ਼ਨ ਸਮਰਕੰਦ' 'ਤੇ PM ਮੋਦੀ: SCO ਸਮਿਟ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਸਮਰਕੰਦ ਹੋਣਗੇ ਰਵਾਨਾ, ਸ਼ਾਮ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਹੋਵੇਗੀ ਗੱਲਬਾਤ