Farmers protest | ਭਾਵੇਂ ਹਾਈਵੇ ਤੇ ਕਿਸਾਨ ਬੈਠੇ ਨੇ ਡੇਰਾ ਲਾ ਪਰ ਪ੍ਰਸ਼ਾਸਨ ਨੇ ਖੋਲ ਦਿੱਤਾ ਹਾਈਵੇ ਵਾਲਾ ਰਾਹ
Ambala-Chandigarh Highway re-opens | 22 ਦਿਨ ਬਾਅਦ ਖੁੱਲ ਗਿਆ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ
#Ambala #Chandigarh #Highway #farmersprotest #abpsanjha #abplive
22 ਦਿਨ ਬਾਅਦ ਖੁੱਲ ਗਿਆ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ , ਕਿਸਾਨੀ ਅੰਦੋਲਨ ਕਰਕੇ ਹਰਿਆਣਾ ਪੁਲਿਸ ਨੇ ਇੱਥੇ ਵੱਡੇ ਵੱਡੇ ਬੈਰੀਕੇਡਸ ਅਤੇ ਸੀਮੈਂਟ ਦੀਆਂ ਸਲੈਬਸ ਲਗਾ ਦਿੱਤੀਆਂ ਸਨ ਜਿਸ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਪੇਸ਼ ਆ ਰਹੀ ਸੀ, ਪੰਜਾਬ-ਹਰਿਆਣਾ ਦੇ ਕਿਸਾਨ ਹਲਾਕਿ ਅਜੇ ਵੀ ਸ਼ੰਭੂ ਅਤੇ ਖਨੌਰੀ ਹੱਦਾਂ 'ਤੇ ਡਟੇ ਹੋਏ ਹਨ.. ਇਸ ਅੰਦੋਲਨ ਵਿੱਚ ਮੌਤਾਂ ਵੀ ਹੋ ਚੁੱਕੀਆਂ ਪਰ ਇਸ ਵਿਚਾਲੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਅੱਜ ਇੱਥੇ ਆਵਾਜਾਈ ਵੀ ਸ਼ੁਰੂ ਹੋ ਗਈ ਹੈ,
ਉਧਰ ਕਿਸਾਨਾਂ ਨੇ ਮੁੜ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਦੇਸ਼ ਭਰ ਵਿਚ ਟਰੇਨਾਂ ਨੂੰ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ। ਹਾਲਾਂਕਿ ਜੋ ਕਿਸਾਨ ਦੋਵੇਂ ਹੱਦਾਂ ਉਤੇ ਟਰੈਕਟਰ-ਟਰਾਲੀਆਂ ਲੈ ਕੇ ਬੈਠੇ ਹਨ, ਉਹ ਉਥੇ ਹੀ ਧਰਨਾ ਦੇਣਗੇ। ।ਇਸ ਤੋਂ ਪਹਿਲਾਂ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਤੋਂ ਪਿੱਪਲੀ ਜਾਣ ਲਈ ਮਾਰਕੰਡਾ ਪੁਲ ਨੇੜੇ ਕੀਤੀ ਗਈ ਮਜ਼ਬੂਤ ਕਿਲ੍ਹੇਬੰਦੀ ਨੂੰ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ।