Amritpal Mother | ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਅਦ ਹੀ ਮਾਂ ਨੇ ਦਿੱਤਾ ਵੱਡਾ ਬਿਆਨ
Amritpal Mother | ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਅਦ ਹੀ ਮਾਂ ਨੇ ਦਿੱਤਾ ਵੱਡਾ ਬਿਆਨ
ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਕੀਤਾ ਧੰਨਵਾਦ
ਹਲਕੇ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਦਵੇ ਸਰਕਾਰ - ਪਰਿਵਾਰ
ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |