ਪੜਚੋਲ ਕਰੋ
ਪੰਜਾਬ 'ਚ ਮਾਲ ਗੱਡੀ 'ਤੇ ਕੇਂਦਰ ਦੀ ਬ੍ਰੇਕ
ਖੇਤੀ ਕਾਨੂੰਨਾਂ ਨੂੰ ਹਰ ਹਾਲਤ ਵਿੱਚ ਲਾਗੂ ਕਰਨ 'ਤੇ ਅੜੀ ਮੋਦੀ ਸਰਕਾਰ ਨੇ ਹੁਣ ਨਵਾਂ ਦਾਅ ਖੇਡਿਆ ਹੈ। ਰੇਲਵੇ ਮਹਿਕਮੇ ਨੇ ਪੰਜਾਬ ਵਿੱਚ ਮਾਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪੰਜਾਬ ਵਿੱਚ ਖਾਦ, ਕੋਲੇ ਤੇ ਹੋਰ ਸਾਮਾਨ ਦੀ ਕਿੱਲਤ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਗੁਦਾਮਾਂ ਵਿੱਚੋਂ ਅਨਾਜ ਦੀ ਚੁਕਾਈ ਵੀ ਨਹੀਂ ਹੋ ਸਕੇਗੀ। ਇਸ ਸਭ ਨਾਲ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਉਧਰ, ਮੋਦੀ ਸਰਕਾਰ ਦੀ ਇਸ ਚਾਲ ਤੋਂ ਕਿਸਾਨਾਂ ਨੂੰ ਹੋਰ ਗੁੱਸਾ ਚੜ੍ਹ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਹੋਰ ਵੇਖੋ






















