ਪੜਚੋਲ ਕਰੋ
ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਖਿਲਾਫ ਆਰੋਪ ਤੈਅ
ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਖਿਲਾਫ ਆਰੋਪ ਤੈਅ
ਹਰਿਆਣਾ ਦੇ ਸਾਬਕਾ ਮੰਤਰੀ ਅਤੇ ਭਾਜਪਾ ਵਿਧਾਇਕ, ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਖਿਲਾਫ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ। ਜੂਨੀਅਰ ਮਹਿਲਾ ਕੋਚ ਦੇ ਸਰੀਰਕ ਸ਼ੋਸ਼ਣ ਲਈ ਦੋਸ਼ ਆਇਦ ਦੀਆਂ ਧਾਰਾਵਾਂ 354, 354 ਏ, 354 ਬੀ, 506 ਅਤੇ 509 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਚੰਡੀਗੜ੍ਹ ਪੁਲੀਸ ਨੇ 31 ਦਸੰਬਰ 2022 ਨੂੰ ਜੂਨੀਅਰ ਮਹਿਲਾ ਕੋਚ ਦੇ ਬਿਆਨਾਂ ਦੇ ਆਧਾਰ ’ਤੇ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜੂਨੀਅਰ ਮਹਿਲਾ ਕੋਚ ਨੇ ਦੋਸ਼ ਲਗਾਇਆ ਸੀ ਕਿ ਸੰਦੀਪ ਸਿੰਘ ਨੇ ਉਸ ਦੇ ਸਰਕਾਰੀ ਬੰਗਲੇ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ, ਜੋ ਉਸ ਨੂੰ ਮੰਤਰੀ ਹੋਣ 'ਤੇ ਮਿਲਿਆ ਸੀ।
Tags :
Sandeep Singhਹੋਰ ਵੇਖੋ






















