CM Bhagwant Mann in Jalandhar |ਪਰਿਵਾਰ ਨਾਲ ਜਲੰਧਰ ਕਿਰਾਏ ਦੇ ਘਰ 'ਚ ਸ਼ਿਫਟ ਹੋਏ CM ਭਗਵੰਤ ਮਾਨ
CM Bhagwant Mann in Jalandhar |ਪਰਿਵਾਰ ਨਾਲ ਜਲੰਧਰ ਕਿਰਾਏ ਦੇ ਘਰ 'ਚ ਸ਼ਿਫਟ ਹੋਏ CM ਭਗਵੰਤ ਮਾਨ
ਜਲੰਧਰ ਘਰ 'ਚ ਸ਼ਿਫਟ ਹੋਏ CM ਮਾਨ
ਪਰਿਵਾਰ ਨਾਲ ਤਸਵੀਰਾਂ ਕੀਤੀਆਂ ਸਾਂਝਾ
ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੋਵੇਗੀ ਸਹੂਲਤ
ਹਫ਼ਤੇ ਦੇ 2 ਦਿਨ ਜਲੰਧਰ ਰਿਹਾ ਕਰਨਗੇ CM ਮਾਨ
ਜਲੰਧਰ ਜ਼ਿਮਨੀ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੇ
ਇਹੀ ਵਜ੍ਹਾ ਹੈ ਕਿ ਉਨ੍ਹਾਂ ਜਲੰਧਰ ਰਹਿਣ ਦਾ ਫੈਸਲਾ ਕੀਤਾ ਹੈ |
CM ਮਾਨ ਹਫ਼ਤੇ ਚ 2 ਦਿਨ ਜਲੰਧਰ ਰਿਹਾਇਸ਼ ਤੇ ਰਿਹਾ ਕਰਨਗੇ ਤੇ ਮਾਝੇ ਤੇ ਮਾਲਵੇ ਵਾਲਿਆਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇਥੋਂ ਹੱਲ ਕਰਿਆ ਕਰਨਗੇ |
ਇਸ ਗੱਲ ਦਾ ਜ਼ਿਕਰ ਉਨ੍ਹੀ ਪਿਛਲੇ ਦਿਨੀਂ ਕੀਤਾ ਸੀ |
ਸੋ ਅੱਜ CM ਮਾਨ ਪਰਿਵਾਰ ਸਮੇਤ ਜਲੰਧਰ ਕਿਰਾਏ ਵਾਲੇ ਘਰ ਚ ਸ਼ਿਫਟ ਹੋ ਗਏ ਹਨ
ਜਿਸਦੀਆਂ ਤਸਵੀਰਾਂ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ |
ਤੇ ਪੋਸਟ ਪਾ ਕੇ ਫ਼ਿਰ ਦੁਹਰਾਇਆ ਹੈ ਕਿ ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ
ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਉਹ ਇੱਥੇ ਰਹਿ ਕੇ ਹੀ ਨਿਪਟਾਰਾ ਕਰਨਗੇ |
CM ਮਾਨ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ
ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ |