Akali Dal | ਡਾ. ਸੁੱਖੀ ਦੇ ਪਾਰਟੀ ਛੱਡਣ 'ਤੇ ਭੜਕੇ Virsa Singh valtoha ! ਕਿਹਾ-ਹਾਂ ਗ਼ਲਤੀ ਸਾਡੇ ਪ੍ਰਧਾਨ ਦੀ ਆ
Akali Dal | ਡਾ. ਸੁੱਖੀ ਦੇ ਪਾਰਟੀ ਛੱਡਣ 'ਤੇ ਭੜਕੇ Virsa Singh valtoha ! ਕਿਹਾ-ਹਾਂ ਗ਼ਲਤੀ ਸਾਡੇ ਪ੍ਰਧਾਨ ਦੀ ਆ
ਸੁੱਖੀ ਦੇ ਪਾਰਟੀ ਛੱਡਣ 'ਤੇ ਭੜਕੇ ਵਲਟੋਹਾ !
ਕਿਹਾ-ਹਾਂ ਗ਼ਲਤੀ ਸਾਡੇ ਪ੍ਰਧਾਨ ਦੀ ਆ....
'ਜੋ ਐਂਵੇਂ ਤੁਹਾਡੇ ਵਰਗੇ ਹਰ "ਤੁਰਦੇ ਫਿਰਦੇ" ਨੂੰ ਭੂਏ ਚੜਾ ਦਿੰਦਾ ਏ'
ਤਾਂ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਾਰਟੀ ਛੱਡਣ 'ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਤਨਜ਼ ਕੱਸਿਆ ਹੈ |
ਤੇ ਕਿਹਾ ਹੈ ਕਿ ਹਾਂ ਗਲਤੀ ਸਾਡੇ ਪ੍ਰਧਾਨ ਦੀ ਆ।ਜੋ ਐਂਵੇਂ ਤੁਹਾਡੇ ਵਰਗੇ ਹਰ "ਤੁਰਦੇ ਫਿਰਦੇ" ਨੂੰ ਭੂਏ ਚੜਾ ਦਿੰਦਾ ਆ।
ਦਰਅਸਲ ਬੀਤੇ ਦਿਨ ਹੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ |
ਤੇ ਪਾਰਟੀ ਜੁਆਇਨ ਕਰਨ ਤੋਂ ਬਾਅਦ ਸੁੱਖੀ CM ਮਾਨ ਦੇ ਕਸੀਦੇ ਪੜ੍ਹਦੇ ਨਜ਼ਰ ਆਏ |
ਸੁਖੀ ਨੇ ਇੱਕ ਕਿੱਸਾ ਸੁਣਾਇਆ ਸੀ ਕਿ ਕਿਸ ਤਰਾਂ CM ਮਾਨ ਨੇ ਉਨ੍ਹਾਂ ਦੇ ਇਕ ਵਾਰ ਕਹਿਣ 'ਤੇ
ਭ੍ਰਿਸ਼ਟ ਨਾਇਬ ਤਹਿਸੀਲਦਾਰ ਨੂੰ ਮਿੰਟਾਂ ਚ ਸਸਪੈਂਡ ਕਰ ਦਿੱਤਾ ਸੀ |
ਡਾ. ਸੁਖੀ ਦੇ ਇਸ ਕਿੱਸੇ 'ਤੇ ਵਿਰਸਾ ਸਿੰਘ ਵਲਟੋਹਾ ਨੇ ਤਨਜ਼ ਕਸਦਿਆਂ ਸੋਸ਼ਲ ਮੀਡੀਆ ਪੋਸਟ ਪਾਈ ਹੈ
ਤੇ ਲਿਖਿਆ ਕਿ,
ਵਾਹ ਡਾਕਟਰ ਸੁੱਖੀ ਸਾਬ ਵਾਹ......!!!
ਤੁਸੀਂ ਤਾਂ ਐਂ ਦਾਅਵਾ ਕਰ ਰਹੇ ਹੋ ਜਿਵੇਂ ਤੁਹਾਡੇ ਕਹਿਣ 'ਤੇ ਭਗਵੰਤ ਮਾਨ ਨੇ ਤਸੀਲਦਾਰ ਸਸਪੈਂਡ ਕਰਕੇ "ਪੰਜਾਬ ਸਮੱਸਿਆ" ਈ ਹੱਲ ਕਰ ਦਿੱਤੀ ਆ।
ਹਾਂ ਸੁੱਖੀ ਜੀ !.......
ਹੁਣ ਲੱਗਦੇ ਹੱਥ ਗਰੀਬ ਵਿਦਿਆਰਥੀਆਂ ਦੇ ਐਸ.ਸੀ ਸ਼ਕਾਲਰਸ਼ਿਪ ਵੀ ਭਗਵੰਤ ਮਾਨ ਤੋਂ ਜਾਰੀ ਕਰਵਾ ਦਿਓ।ਉਹ ਵੀ ਮਸਲਾ ਵਿਧਾਨ ਸਭਾ ਵਿੱਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ।
ਹਾਂ ਗਲਤੀ ਸਾਡੇ ਪ੍ਰਧਾਨ ਦੀ ਆ।ਜੋ ਐਂਵੇਂ ਤੁਹਾਡੇ ਵਰਗੇ ਹਰ "ਤੁਰਦੇ ਫਿਰਦੇ" ਨੂੰ ਭੂਏ ਚੜਾ ਦਿੰਦਾ ਆ।
ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਚ ਹਾਸ਼ੀਏ ਤੇ ਖੜੀ
ਪਾਰਟੀ ਦੇ ਮਹਿਜ਼ 3 ਵਿਧਿਆਕ ਸਨ |
ਜਿਨ੍ਹਾਂ ਚੋਂ ਜਿਨ੍ਹਾਂ ਵਿੱਚੋਂ ਸੁਖਵਿੰਦਰ ਸੁੱਖੀ ਪਾਰਟੀ ਛੱਡ ਚੁੱਕੇ ਹਨ
ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਲਈ ਦੁਆਬਾ ਖਾਲੀ ਹੋ ਗਿਆ ਹੈ।
ਇਸ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਹਨ
ਜੋ ਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਤੇ ਉਨ੍ਹਾਂ ਨੇ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ।
ਅਖੀਰ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰੋਂ ਗਨੀਵ ਕੌਰ ਮਜੀਠੀਆ ਜੋ ਕਿ ਮਜੀਠਾ ਹਲਕੇ ਤੋਂ ਵਿਧਾਇਕ ਹਨ
ਜਿਨ੍ਹਾਂ ਨੂੰ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਵਿਧਾਇਕ ਕਿਹਾ ਜਾ ਸਕਦਾ ਹੈ।
ਹਲਾਤਾਂ ਤੋਂ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚ ਗੁਜ਼ਰ ਰਹੀ ਹੈ।
ਕਿਓਂਕਿ ਪਾਰਟੀ ਦਾ ਅੰਦਰੂਨੀ ਕਲੇਸ਼ ਜਗ ਜਾਹਿਰ ਹੈ
ਪਾਰਟੀ ਧੜਿਆਂ ਚ ਵੰਡੀ ਗਈ ਹੈ ਤੇ ਪ੍ਰਧਾਨ ਬਦਲਣ ਦੀ ਮੰਗ ਉੱਠ ਰਹੀ ਹੈ | ਤੇ ਆਪਣੇ ਸਾਥ ਛੱਡ ਛੱਡ ਕੇ ਜਾ ਰਹੇ ਹਨ |