Ex CM Arvind Kejriwal ਨੇ ਛੱਡਿਆ ਘਰ, ਨਵੇਂ ਘਰ ਹੋਏ ਸ਼ਿਫਟ
Ex CM Arvind Kejriwal ਨੇ ਛੱਡਿਆ ਘਰ, ਨਵੇਂ ਘਰ ਹੋਏ ਸ਼ਿਫਟ
ਅਰਵਿੰਦ ਕੇਜਰੀਵਾਲ ਨੇ ਛੱਡਿਆ ਘਰ, ਨਵੇਂ ਘਰ ਹੋਏ ਸ਼ਿਫਟ
ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਫਿਰੋਜ਼ਸ਼ਾਹ ਰੋਡ ਸਥਿਤ ਬੰਗਲਾ ਨੰਬਰ ਪੰਜ ਵਿੱਚ ਰਹਿਣ ਲਈ ਚਲੇ ਜਾਣਗੇ। ਇਹ ਬੰਗਲਾ ‘ਆਪ’ ਹੈੱਡਕੁਆਰਟਰ ਨਜਦੀਕ ਹੈ ਅਤੇ ਅਧਿਕਾਰਤ ਤੌਰ ’ਤੇ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਰਾਜੇਂਦਰ ਪ੍ਰਸਾਦ ਰੋਡ ’ਤੇ ਸਥਿਤ ਬੰਗਲੇ ’ਚ ਸ਼ਿਫਟ ਹੋ ਗਏ ਸਨ। ਪਾਰਟੀ ਲੀਡਰਾਂ ਨੇ ਦੱਸਿਆ ਕਿ ਇਹ ਘਰ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸਰਕਾਰੀ ਰਿਹਾਇਸ਼ ਸੀ। ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਦੱਸਿਆ ਕਿ ਕੇਜਰੀਵਾਲ ਬੰਗਲਾ ਨੰਬਰ 5, ਫਿਰੋਜ਼ਸ਼ਾਹ ਰੋਡ ਸਥਿਤ ਰਿਹਾਇਸ਼ ’ਤੇ ਚਲੇ ਜਾਣਗੇ। ਪਾਰਟੀ ਆਗੂਆਂ ਨੇ ਕਿਹਾ ਕਿ ਨਵੀਂ ਦਿੱਲੀ ਖੇਤਰ ਵਿੱਚ ਰਹਿੰਦੇ ਹੋਏ ਕੇਜਰੀਵਾਲ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਆਉਣ ਵਾਲੀਆਂ ਚੋਣਾਂ ਲਈ ‘ਆਪ’ ਦੀ ਮੁਹਿੰਮ ਦੀ ਨਿਗਰਾਨੀ ਕਰਨਗੇ।