315 ਕਿਮੀ ਸਾਈਕਲ ਚਲਾ Sidhu Moosewala ਨੂੰ ਸ਼ਰਧਾਂਜਲੀ ਭੇਂਟ ਕਰਨ ਆਇਆ ਸਿੱਧੂ ਦਾ ਇਹ ਫੈਨ
ਉੱਤਰ ਪ੍ਰਦੇਸ਼ ਦੇ ਜ਼ਿਲੇ ਮੇਰਠ ਤੋਂ ਲੱਗਭੱਗ 315 ਕਿਲੋਮੀਟਰ ਦੀ ਦੂਰੀ ਸਾਈਕਲ ਰਾਹੀਂ ਤੈਅ ਕਰਕੇ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਡਾ. ਅਨਿਲ ਨੌਸਰਾ ਪਿੰਡ ਮੂਸਾ ਪਹੁੰਚੇ। ਕੱਲ ਦੋ ਵਜੇ ਸਾਈਕਲ ਤੇ ਸਫਰ ਦੀ ਸ਼ੁਰੂਆਤ ਕਰਕੇ ਡਾ. ਅਨਿਲ ਅੱਜ ਦੁਪਿਹਰ ਪਿੰਡ ਮੂਸਾ ਪਹੁੰਚੇ ਤੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਿੱਧੂ ਦੀ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ। ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਡਾ. ਅਨਿਲ ਨੌਸਰਾਨ ਨੇ ਕਿਹਾ ਕਿ 295 ਗਾਣੇ ਦੀ ਸੱਚੀ ਆਤਮਾ, ਸੱਚਾ ਆਦਮੀ ਤੇ ਸੱਚੇ ਵਿਚਾਰ ਮੈਨੂੰ ਇੱਥੇ ਖਿੱਚ ਕੇ ਲਿਆਏ ਹਨ ਤੇ ਅਮਰ ਸ਼ਹੀਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਕੇ ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਹੈ। ਸਾਈਕਲ 'ਤੇ ਯਾਤਰਾ ਕਰਨ ਬਾਰੇ ਡਾ. ਅਨਿਲ ਨੌਸਰਾਨ ਨੇ ਕਿਹਾ ਕਿ ਮੈਂ ਕੱਲ ਦੁਪਹਿਰ 2 ਵਜੇ ਚਲਿਆ ਸੀ ਤੇ ਅੱਜ ਦਸ ਵਜੇ ਮਾਨਸਾ ਪਹੁੰਚਿਆ ਹਾਂ, ਜਿਸ ਲਈ ਮੈਂ ਨੇ ਲਗਭਗ 315 ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਸਾਰੀ ਰਾਤ ਸਫ਼ਰ ਕਰਦਾ ਰਿਹਾ ਤੇ ਸਾਰੇ ਰਾਸਤੇ ਬਾਰਿਸ਼ ਹੋਣ ਕਾਰਨ ਮੈਂ ਫਰੈਸ ਹੋਣ ਲਈ ਰੁਕਿਆਂ ਸੀ।