ਕਿਸਾਨਾਂ ਨੇ ਸੜਕਾਂ ਰੋਕੀਆਂ, ਲੱਗੇ ਕਈ ਕਿਲੋਮੀਟਰ ਦੇ ਜਾਮ
ਝੋਨੇ ਦੀ ਖਰੀਦ ਨਾ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਕਿਸਾਨਾਂ ਨੇ ਸ਼ੰਭੂ ਘਨੌਰ ਰੋਡ ਕੀਤਾ ਜਾਮ
ਝੋਨੇ ਦੀ ਫਸਲ ਤੇ ਕੱਟ ਲਗਾਉਣ ਅਤੇ ਮੰਡੀਆਂ ਦੇ ਵਿੱਚ ਪਏ ਝੋਨੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ, ਐਮਰਜੰਸੀ ਵਾਹਨਾਂ ਨੂੰ ਦਿੱਤਾ ਗਿਆ ਰਸਤਾ
ਘਨੌਰ 13 ਅਕਤੂਬਰ (ਗੁਰਪ੍ਰੀਤ ਧੀਮਾਨ)
ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਪਰ ਅੱਜ ਸੂਬਾ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਡ ਜਾਮ ਕੀਤੇ ਜਾ ਰਹੇ ਹਨ।ਇਸੇ ਤਹਿਤ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਪੁਰ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵੱਲੋਂ ਸ਼ੰਭੂ ਘਨੌਰ ਰੋਡ 12 ਤੋਂ 3 ਵਜੇ ਤੱਕ ਜਾਮ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਅਤੇ ਹੋਰ ਕਿਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਾਲੀ ਹੋਈ ਝੋਨੇ ਦੀ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਅਤੇ ਝੋਨੇ ਦੀ ਹਾਈ ਬਰੇਡ ਦੇ ਉੱਪਰ ਕੱਟ ਲਗਾਉਣ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਆਰਤੀ ਸੈਲਰ ਮਾਲਿਕ ਅਤੇ ਕਿਸਾਨਾਂ ਦੇ ਵੱਲੋਂ ਸਾਂਝੇ ਤੌਰ ਤੇ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਸਮੇਂ ਘਨੋਰ ਅਧੀਨ ਪੈਂਦੀ 11 ਅਨਾਜ ਮੰਡੀਆਂ ਦੇ ਵਿੱਚ 35 ਹਜਾਰ ਕੁਇੰਟਲ ਦੇ ਕਰੀਬ ਕਿਸਾਨਾਂ ਦੀ ਫਸਲ ਰੁਲ ਰਹੀ ਹੈ। ਅਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੱਖਾਂ ਟਨ ਝੋਨੇ ਦੀ ਫਸਲ ਦੀ ਹਾਲੇ ਤੱਕ ਖਰੀਦ ਤੱਕ ਨਹੀਂ ਹੋਈ। ਉਸ ਨੂੰ ਲੈ ਕੇ ਅੱਜ ਤਿੰਨ ਘੰਟਿਆਂ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।