Rajpura ਰੇਲਵੇ ਅੰਡਰ ਬ੍ਰਿਜ 'ਚ ਭਰੇ ਪਾਣੀ 'ਚ ਡੁੱਬਣ ਨਾਲ ਗ੍ਰੰਥੀ ਸਿੰਘ ਦੀ ਮੌਤ
Rajpura ਰੇਲਵੇ ਅੰਡਰ ਬ੍ਰਿਜ 'ਚ ਭਰੇ ਪਾਣੀ 'ਚ ਡੁੱਬਣ ਨਾਲ ਗ੍ਰੰਥੀ ਸਿੰਘ ਦੀ ਮੌਤ
ਅੰਡਰ ਬ੍ਰਿਜ ਦੇ ਵਿੱਚ ਬਰਸਾਤੀ ਪਾਣੀ ਭਰੇ ਹੋਣ ਕਾਰਨ ਅੰਡਰ ਬ੍ਰਿਜ ਵਿੱਚ ਗਿਰਨ ਕਾਰਨ ਵਿਅਕਤੀ ਦੀ ਮੌਤ
ਤਿੰਨ ਦਿਨਾਂ ਤੋਂ ਪਿੰਡ ਵਾਸੀਆਂ ਦਾ ਨੈਸ਼ਨਲ ਹਾਈਵੇ ਨਾਲ ਟੁੱਟਿਆ ਸੰਪਰਕ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ ਰਾਜਪੁਰਾ ਸ਼ਹਿਰ
ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਾਣ ਵਾਲੇ ਅੰਡਰ ਬ੍ਰਿਜਾਂ ਦਾ ਇਹੀ ਹਾਲ:- ਪਿੰਡ ਵਾਸੀ
ਨਹੀਂ ਸੁਣਦੇ ਰੇਲਵੇ ਦੇ ਅਧਿਕਾਰੀ, ਰਾਜਪੁਰਾ ਦੇ ਅੰਡਰ ਬ੍ਰਿਜ ਦੇ ਵਿੱਚ ਵੀ ਭਰਿਆ ਹੋਇਆ ਹੈ ਕਈ ਫੁੱਟ ਤੱਕ ਪਾਣੀ
ਹਾਲੇ ਵੀ ਹੋ ਰਿਹਾ ਹੈ ਕਿਸੇ ਵੱਡੇ ਹਾਦਸੇ ਦੀ ਉਡੀਕ ਕਿਉਂਕਿ ਅੰਡਰਵਿਜ ਦੇ ਵਿੱਚੋਂ ਪਾਣੀ ਨਿਕਲਣ ਲਈ ਬਣਾਏ ਗਏ ਖੂਹਾਂ ਦੇ ਵੀ ਢੱਕਣ ਉੱਪਰੋਂ ਖੁੱਲੇ ਹੋਏ ਹਨ
ਰਾਜਪੁਰਾ 28 ਸਤੰਬਰ (ਗੁਰਪ੍ਰੀਤ ਧੀਮਾਨ)
ਅੱਜ ਰਾਜਪੁਰਾ ਦੇ ਪਿੰਡ ਬਖਸੀਵਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਗੁਰਸਿੱਖ ਵਿਅਕਤੀ ਜੋ ਅੰਡਰਵਿਜ ਦੇ ਵਿੱਚ ਪਾਣੀ ਭਰੇ ਹੋਣ ਕਾਰਨ ਅੰਡਰਵੇਜ਼ ਦੇ ਸਾਈਡ ਤੋਂ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ, ਪੈਰ ਫਿਸਲਣ ਕਾਰਨ ਅੰਡਰ ਬ੍ਰਿਜ ਦੇ ਵਿੱਚ ਹੀ ਡਿੱਗ ਗਿਆ। ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਣ ਕਾਰਨ ਵਿਅਕਤੀ ਅੰਡਰਵੀਜ ਦੇ ਵਿੱਚ ਹੀ ਡੁੱਬ ਗਿਆ,ਜਿਸ ਕਾਰਨ ਆਸ ਪਾਸ ਦੇ ਪਿੰਡਾਂ ਦੇ ਵਿੱਚ ਸੋਕ ਦੀ ਲਹਿਰ ਪੈਦਾ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਿੰਨ ਦਿਨ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਅੰਡਰਵਿਜ ਦੇ ਵਿੱਚ ਕਈ ਫੁੱਟ ਤੱਕ ਪਾਣੀ ਭਰਿਆ ਹੋਇਆ ਪਰੰਤੂ ਕਿਸੇ ਦੇ ਵੱਲੋਂ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਅੱਜ ਸਵੇਰੇ ਇੱਕ ਮੰਦਭਾਗੀ ਖਬਰ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਉਗਾਣੀ ਸਾਹਿਬ ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਵਿੱਚ ਸੇਵਾ ਕਰਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਬੱਚਾ ਵੀ ਇਸਦੇ ਵਿੱਚ ਡੁੱਬਣ ਲੱਗਿਆ ਸੀ ਪਰੰਤੂ ਕਿਸੇ ਵਿਅਕਤੀ ਦੇ ਵੱਲੋਂ ਦੇਖ ਲਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਬਹਾਰ ਕੱਢ ਲਿਆ ਗਿਆ ਹਾਲੇ ਵੀ ਵਿਅਕਤੀ ਦੇ ਮੌਤ ਹੋਏ ਨੂੰ ਕਾਫੀ ਘੰਟੇ ਬੀਤ ਚੁੱਕੇ ਹਨ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਹਲੇ ਅੰਡਰਵੇਜ਼ ਦੇ ਵਿੱਚੋਂ ਪਾਣੀ ਨਹੀਂ ਕੱਢਿਆ ਗਿਆ। ਉਹਨਾਂ ਰੇਲਵੇ ਵਿਭਾਗ ਦੇ ਮੰਤਰੀ ਅਤੇ ਹੋਰ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਇੱਕ ਪਾਸੇ ਸ਼ੋਕ ਦੀ ਲਹਿਰ ਅਤੇ ਦੂਜੇ ਪਾਸੇ ਪਿੰਡ ਵਾਸੀ ਕਰ ਰਹੇ ਨੇ ਇੱਕ ਜਾਂਬਾਜ਼ ਪੁਲਿਸ ਅਫਸਰ ਦੀ ਤਾਰੀਫ, ਕਿਉਂਕਿ ਜਿੱਥੇ ਲੋਕ ਉਸ ਵਿਅਕਤੀ ਦੇ ਨੇੜੇ ਲੱਗਣ ਤੋਂ ਵੀ ਸੰਕੋਚ ਕਰ ਰਹੇ ਸਨ ਉੱਥੇ ਹੀ ਪੁਲਿਸ ਵਰਦੀ ਦੇ ਵਿੱਚ ਮੌਜੂਦ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਖੁਦ ਉਸ ਵਿਅਕਤੀ ਨੂੰ ਆਪਣੇ ਹੱਥਾਂ ਦੇ ਨਾਲ ਚੱਕ ਕੇ ਬਾਹਰ ਕੱਢਿਆ ਅਤੇ ਉਸਨੂੰ ਹਸਪਤਾਲ ਲਜਾਇਆ ਗਿਆ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਅਧਿਕਾਰੀ ਪਿੱਛੇ ਖੜ ਕੇ ਦੂਜਿਆਂ ਨੂੰ ਆਦੇਸ਼ ਦਿੰਦੇ ਹਨ ਪਰੰਤੂ ਇੱਥੇ ਖੁਦ ਥਾਣਾ ਸਦਰ ਦੇ ਐਸਐਚ ਓ ਅੱਗੇ ਹੋ ਕੇ ਉਸ ਵਿਅਕਤੀ ਨੂੰ ਬਾਹਰ ਕਢਵਾ ਰਹੇ ਸਨ ਅਤੇ ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਕਿ ਗੋਤਾਖੋਰ 15000 ਮੰਗ ਰਹੇ ਸਨ ਜਿਨਾਂ ਨੂੰ ਥਾਣਾ ਸਦਰ ਦੇ ਐਸਐਚ ਓ ਕਿਰਪਾਲ ਸਿੰਘ ਨੇ ਆਪਣੇ ਨਿੱਜੀ ਤੌਰ ਤੇ ਗੋਤਾਖੋਰਾਂ ਨੂੰ ਦਿੱਤਾ।