ਪੜਚੋਲ ਕਰੋ
ਖੰਨਾ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਜਵੈਲਰ ਦੇ ਸ਼ੋਅਰੂਮ 'ਤੇ ਕੀਤਾ ਹਮਲਾ
ਖੰਨਾ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਜਵੈਲਰ ਦੇ ਸ਼ੋਅਰੂਮ 'ਤੇ ਕੀਤਾ ਹਮਲਾ
ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਹਮਲਾਵਰ
ਗੋਲੀਆਂ ਚਲਾ ਕੇ ਹੋਏ ਫਰਾਰ
ਜਵੈਲਰ ਦੇ ਸ਼ੋਅਰੂਮ 'ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਖੰਨਾ ਤੋਂ ਬਿਪਨ ਭਾਰਧਵਾਜ ਦੀ ਰਿਪੋਰਟ
ਦੋ ਪਿਸਤੋਲਾਂ ਨਾਲ ਤਾੜ ਤਾੜ ਚਲਾਈਆਂ ਗੋਲੀਆਂ ਤੇ ਫਰਾਰ ਹੋ ਗਏ ਹਮਲਾਵਰ .... ਇਹ ਤਸਵੀਰਾਂ ਤੁਸੀ ਦੇਖ ਰਹੇ ਹੋ ਖੰਨਾ ਦੀਆਂ ਹਨ ... ਜਿਥੇ ਕਿ ਇਕ ਜਵੈਲਰੀ ਦੇ ਸ਼ੋਅਰੂਮ ਤੇ ਇਹ ਗੋਲੀਆਂ ਚਲਾਈਆਂ ਗਈ ਹਨ ..ਦੋ ਹਮਲਾਵਰ ਮੋਟਰਸਾਈਕਲ ਤੇ ਆਉਂਦੇ ਹਨ ਤੇ ਤਾੜ ਤਾੜ ਗੋਲੀਆ ਚਲਾ ਕੇ ਫਰਾਰ ਹੋ ਜਾਂਦੇ ਹਨ..ਇਸ ਹਮਲੇ ਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ..ਤਸਵੀਰਾਂ ਖੰਨਾ ਦੀਆ ਹਨ ਜਿਥੇ ਤੁਸੀ ਆਪ ਹੀ ਅੰਦਾਜਾ ਲਾ ਲਓ ਕਿ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ...ਵਾਰਦਾਤ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ..... ਜਿਵੇ ਹੀ ਚੋਣਾ ਖਤਮ ਹੋਈਆ ਹਨ ਇਲਾਕੇ ਚ ਜੁਰਮ ਦੀਆ ਵਾਰਦਾਤਾਂ ਦੀ ਗਿਣਤੀ ਵਧ ਗਈ ਹੈ ... ਖੰਨਾ ਪੁਲਿਸ ਦੀ ਮੁਸਤੈਦੀ ਢਿੱਲੀ ਪੈਂਦੀ ਨਜਰ ਆ ਰਹੀ ਹੈ ... ਜਿਥੇ ਇਹ ਵਾਰਦਾਤ ਵਾਪਰੀ ਹੈ ਉਥੇ ਇਹ ਦਸਿਆ ਜਾ ਰਿਹਾ ਹੈ ਕਿ ਕੁਝ ਹੀ ਦੁਰੀ ਤੇ ਮਾਣਯੋਗ ਅਦਾਲਤ ਦੇ ਜੱਜ ਸਾਹਿਬ ਦੀ ਰਿਹਾਈਸ਼ ਵੀ ਹੈ .. ਜਵੈਲਰ ਸ਼ੋ ਰੂਮ ਦੇ ਮਾਲਿਕ ਨੇ ਕਿਸੇ ਨਾਲ ਨਿਜੀ ਰੰਜਿਸ਼ ਜਾਂ ਫਿਰ ਕੋਈ ਫਿਰੋਤੀ ਦੀ ਮੰਗ ਤੋਂ ਇਨਕਾਰ ਕੀਤਾ ਹੈ ...
ਹੋਰ ਵੇਖੋ
Advertisement






















