Gurdwara Jamni Sahib Fire Incident |ਗੁਰਦੁਆਰਾ ਜਾਮਨੀ ਸਾਹਿਬ ਹਾਦਸੇ ਦੇ ਪੀੜਤਾਂ ਲਈ ਅੱਗੇ ਆਈ ਸਰਕਾਰ
Gurdwara Jamni Sahib Fire Incident |ਗੁਰਦੁਆਰਾ ਜਾਮਨੀ ਸਾਹਿਬ ਹਾਦਸੇ ਦੇ ਪੀੜਤਾਂ ਲਈ ਅੱਗੇ ਆਈ ਸਰਕਾਰ
ਗੁਰਦੁਆਰਾ ਜਾਮਨੀ ਸਾਹਿਬ ਲੰਗਰ ਹਾਲ ਚ ਫਟਿਆ ਸੀ ਸਿਲੰਡਰ
ਦੋ ਸੇਵਾਦਾਰਾਂ ਸਮੇਤ ਪੰਜ ਸਕੂਲੀ ਬੱਚੇ ਜ਼ਖ਼ਮੀ
ਪੀੜਤਾਂ ਦੀ ਮਦਦ ਲਈ ਅੱਗੇ ਆਈ ਸਰਕਾਰ
ਬੱਚਿਆਂ ਦੇ ਪੰਜ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ
50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਸਪੀਕਰ ਸੰਧਵਾਂ ਨੇ ਆਰਥਿਕ ਮਦਦ ਦਾ ਕੀਤਾ ਐਲਾਨ
ਫ਼ਿਰੋਜ਼ਪੁਰ ਦੇ ਪਿੰਡ ਵਜੀਦਪੁਰ ’ਚ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਖੇ 2 ਅਗਸਤ ਨੂੰ ਭਿਆਨਕ ਹਾਦਸਾ ਵਾਪਰਿਆ
ਜਿਥੇ ਦੁਪਹਿਰ ਵੇਲੇ ਲੰਗਰ ਹਾਲ ਚ ਗੈਸ ਸਲੰਡਰ ਫ਼ਟਣ ਨਾਲ ਦੋ ਸੇਵਾਦਾਰਾਂ ਸਮੇਤ ਪੰਜ ਸਕੂਲੀ ਬੱਚੇ ਜ਼ਖ਼ਮੀ ਹੋ ਗਏ।
ਜੋ ਕਿ ਜ਼ੇਰੇ ਇਲਾਜ਼ ਹਨ | ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ |
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਜਖਮੀ ਤੇ ਝੁਲਸੇ ਲੋਕਾਂ ਦਾ ਹਾਲ ਜਾਣਨ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਪਹੁੰਚੇ
ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਡਾਕਟਰ ਸਾਹਿਬਾਨ ਤੇ ਸਟਾਫ਼ ਨਾਲ ਗੱਲਬਾਤ ਕੀਤੀ
ਤੇ ਬਿਹਤਰ ਇਲਾਜ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ।
ਇਹਨਾਂ ਨਹੀਂ ਸਪੀਕਰ ਸੰਧਵਾਂ ਨੇ ਬੱਚਿਆਂ ਦੇ ਪੰਜ ਪਰਿਵਾਰਾਂ ਨੂੰ ਆਰਥਿਕ ਮੱਦਦ ਵਜੋਂ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।