Shubhkaran Case| ਕਿਸ ਨੇ ਮਾਰੀ ਸ਼ੁਭਕਰਨ ਨੂੰ ਗੋਲੀ?- ਅਦਾਲਤ 'ਚ ਹੋਇਆ ਵੱਡਾ ਖ਼ੁਲਾਸਾ
Shubhkaran Case| ਕਿਸ ਨੇ ਮਾਰੀ ਸ਼ੁਭਕਰਨ ਨੂੰ ਗੋਲੀ?- ਅਦਾਲਤ 'ਚ ਹੋਇਆ ਵੱਡਾ ਖ਼ੁਲਾਸਾ
ਸ਼ੁਭਕਰਨ ਦੀ ਮੌਤ ਬਾਰੇ ਵੱਡਾ ਖ਼ੁਲਾਸਾ
ਹਾਈ ਕੋਰਟ ਦੀ ਸੁਣਵਾਈ ਦੌਰਾਨ ਵੱਡਾ ਖ਼ੁਲਾਸਾ
ਹਾਈ ਕੋਰਟ ਨੇ ਕਿਹਾ -'ਲੱਗਦਾ ਹੈ ਗੋਲੀ ਕਿਸਾਨਾਂ ਵੱਲੋਂ ਚੱਲੀ'
'ਸ਼ਾਟ ਗੰਨ ਨਾ ਤਾਂ ਪੁਲਿਸ ਵਰਤਦੀ ਹੈ ਅਤੇ ਨਾ ਹੀ ਸੁਰੱਖਿਆ ਕਰਮੀ'
ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ਤੇ ਜਾਨ ਗੁਆਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ |
'FSL ਰਿਪੋਰਟ 'ਚ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ ਸ਼ਾਟ ਗੰਨ ਦੱਸਿਆ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਹੈ |
ਜਿਸ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ |
ਕਿਓਂਕਿ ਰਿਪੋਰਟ ਦੇ ਹਵਾਲੇ ਚ ਕਿਹਾ ਗਿਆ ਹੈ ਕਿ
ਸ਼ਾਟ ਗੰਨ ਨਾ ਤਾਂ ਪੁਲਿਸ ਵਰਤਦੀ ਹੈ ਅਤੇ ਨਾ ਹੀ ਸੁਰੱਖਿਆ ਕਰਮੀ
ਅਜਿਹਾ ਚ ਲੱਗਦਾ ਹੈ ਕਿ ਗੋਲੀ ਕਿਸਾਨਾਂ ਵੱਲੋਂ ਚੱਲੀ ਹੈ।
ਪਰ ਇਥੇ ਕਈ ਸਵਾਲ ਖੜ੍ਹੇ ਹੋ ਗਏ ਹਨ
ਕਿਓਂਕਿ ਜੇਕਰ ਸ਼ਾਟ ਗੰਨ ਪੁਲਿਸ ਤੇ ਸੁਰੱਖਿਆ ਕਰਮੀ ਨਹੀਂ ਵਰਤਦੇ
ਤਾਂ ਕਿਸਾਨਾਂ ਕੋਲ ਅਜਿਹੀ ਮਾਰੂ ਗੰਨ ਕਿਥੋਂ ਆਈ ?
ਸਵਾਲ ਇਹ ਵੀ ਹੈ ਕਿ ਸ਼ਾਟ ਗੰਨ ਦੀ ਗੱਲ ਆਖ ਕੇ ਪੁਲਿਸ ਤੇ ਸੁਰੱਖਿਆ ਕਰਮੀਆਂ ਨੂੰ ਕਲੀਨ ਚਿੱਟ ਦੇਣਾ
ਤੇ ਕਿਸਾਨਾਂ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹੇ ਕਰਨਾ ਕਿਥੇ ਤੱਕ ਸਹੀ ਹੈ ?
ਕਿਓਂਕਿ ਕਿਸਾਨਾਂ ਵਲੋਂ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਕਿ ਬਰਡਰਾਂ ਤੇ ਰੋਕਣ ਲਈ ਸਰਕਾਰ ਨੇ ਕਈ ਗੈਰ ਕਾਨੂੰਨੀ ਹਥਕੰਡੇ ਅਪਣਾਏ ਸਨ
ਤੇ ਕਿਸਾਨਾਂ 'ਤੇ ਹੰਝੂ ਗੈਸ ਤੇ ਗੋਲੀਆਂ ਵਰਾਹੀਆਂ ਸਨ |
ਅਜਿਹੇ ਚ ਸ਼ੁਭਕਰਨ ਦੀ ਮੌਤ ਮਾਮਲੇ ਚ ਕਿਸਾਨਾਂ ਨੂੰ ਹੀ ਲਪੇਟ ਚ ਲੈਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ |
ਵੇਖਣਾ ਹੋਵੇਗਾ ਕਿ ਉਕਤ ਸਬੂਤਾਂ ਤੱਥਾਂ ਤੇ ਤਰਕਾਂ ਤੇ ਕਿਸਾਨ ਆਗੂ ਕੀ ਪ੍ਰਤੀਕਿਰਿਆ ਦਿੰਦੇ ਹਨ |-
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।