ਪੜਚੋਲ ਕਰੋ
ਬਠਿੰਡਾ 'ਚ ਹੈੱਡ ਕਾਂਸਟੇਬਲ ਰਿਸ਼ਵਤ ਲੈਂਦਾ ਕੈਮਰੇ ਵਿੱਚ ਹੋਇਆ ਕੈਦ
ਬਠਿੰਡਾ ਦੀ ਪੁਲੀਸ ਚੌਕੀ ਵਰਧਮਾਨ ਦਾ ਹੈਡ ਕਾਂਸਟੇਬਲ ਰਿਸ਼ਵਤ ਲੈਂਦਾ ਰੰਗੇ ਹਥੀ ਫੜਿਆ ਗਿਆ। ਰਿਸ਼ਵਤ ਲੈਂਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅਮਰਪੁਰਾ ਬਸਤੀ ਦੇ ਇੱਕ ਵਿਅਕਤੀ 'ਤੇ ਜੂਆ ਖੇਡਣ ਦੇ ਇਲਜ਼ਾਮ ਲਗੇ ਸੀ। ਜਿਸ ਦੇ ਬਦਲੇ ਪੁਲਿਸ ਮੁਲਾਜ਼ਮ ਨੇ ਰਿਸ਼ਵਤ ਮੰਗੀ ਸੀ। ਹੈਡ ਕਾਂਸਟੇਬਲ ਵਿਨੋਦ ਕੁਮਾਰ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਤੋਂ ਬਾਅਦ ਇੱਕ ਹਜ਼ਾਰ ਰੁਪਏ ਦਾ ਸੌਦਾ ਹੋਇਆ। ਵੀਡੀਓ ਵਾਇਰਲ ਹੋਣ ਬਾਅਦ ਹੈਡ ਕਾਂਸਟੇਬਲ ਨੂੰ ਸਸਪੈਂਡ ਕਰ ਦਿਤਾ ਗਿਆ ਹੈ ਤੇ ਇਸ ਦੀ ਵਿਜਿਲੇਂਸ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਖੋ






















