Drone capture again : ਸਰਹੱਦ 'ਤੇ ਮੁੜ ਦਿਖਿਆ ਡ੍ਰੋਨ, ਬੀਐਸਐਫ਼ ਨੇ ਗੋਲ਼ੀਆਂ ਮਾਰ ਕੀਤਾ ਤਬਾਹ, ਹੈਰੋਇਨ ਹੋਈ ਬਰਾਮਦ, 4 ਦਿਨਾਂ ਵਿੱਚ 3 ਡ੍ਰੋਨ ਬੀਐਸਐਫ਼ ਵੱਲੋਂ ਕਾਬੂ
Drone capture again : ਸਰਹੱਦ 'ਤੇ ਮੁੜ ਦਿਖਿਆ ਡ੍ਰੋਨ, ਬੀਐਸਐਫ਼ ਨੇ ਗੋਲ਼ੀਆਂ ਮਾਰ ਕੀਤਾ ਤਬਾਹ, ਹੈਰੋਇਨ ਹੋਈ ਬਰਾਮਦ, 4 ਦਿਨਾਂ ਵਿੱਚ 3 ਡ੍ਰੋਨ ਬੀਐਸਐਫ਼ ਵੱਲੋਂ ਕਾਬੂ
Amritsar News: ਬੀਐਸਐਫ਼ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅਜਨਾਲਾ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੇ ਬੀਐਸਐਫ਼ ਨੇ ਗੋਲ਼ੀਆਂ ਮਾਰ ਕੇ ਡ੍ਰੋਨ ਨੂੰ ਸੁੱਟ ਲਿਆ ਹੈ। ਜਿਸ ਰਾਹੀ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਸੀ ਜਿਸ ਨੂੰ ਬੀਐਸਐਫ਼ ਨੇ ਜਬਤ ਕਰ ਲਿਆ ਹੈ।
ਦਰਅਸਲ ਬੀਐਸਐਫ਼ ਦੀ 183 ਬਟਾਲੀਅਨ ਗਸ਼ਤ ਉੱਤੇ ਸੀ ਤਾਂ ਅਚਾਨਕ ਰਾਤ 8.30 ਵਜੇ ਜਵਾਨਾਂ ਨੂੰ ਡ੍ਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਉਸ ਵੱਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਡ੍ਰੋਨ ਜ਼ਮੀਨ ਤੇ ਡਿੱਗ ਪਿਆ। ਇਹ ਪੂਰਾ ਮਾਮਲਾ ਕਾਲਮ ਡੋਗਰਾ ਪੋਸਟ ਦੇ ਨੇੜੇ ਦਾ ਹੈ।
ਜਾਣਕਾਰੀ ਮੁਤਾਬਕ ਡ੍ਰੋਨ ਦੇ ਨਾਲ ਇੱਕ ਕਾਲੇ ਰੰਗ ਦੇ ਪੈਕਟ ਬੰਨਿਆ ਹੋਇਆ ਸੀ ਜਿਸ ਨੂੰ ਪੰਜਾਬ ਵਿੱਚ ਡਿਲਵਰ ਕਰਨ ਸੀ ਪਰ ਬੀਐਸਐਫ਼ ਨੇ ਇਹ ਸਾਜ਼ਸ਼ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ। ਇਸ ਦੌਰਾਨ ਜਵਾਨਾਂ ਨੂੰ 2,500 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਸ ਡ੍ਰੋਨ ਦੇ ਕਾਬੂ ਆਉਣ ਤੋਂ ਬਾਅਦ ਬੀਐਸਐਫ਼ ਦੇ ਅਧਿਕਾਰੀ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜ਼ਿਕਰ ਕਰ ਦਈਏਕਿ ਬੀਐਸਐਫ਼ ਵੱਲੋਂ ਪਿਛਲੇ 4 ਦਿਨਾਂ ਵਿੱਚ ਇਹ ਤੀਜਾ ਡ੍ਰੋਨ ਫੜ੍ਹਿਆ ਗਿਆ ਹੈ। ਪਹਿਲਾ ਡ੍ਰੋਨ ਚਾਰ ਦਿਨ ਪਹਿਲਾਂ ਅੰਮ੍ਰਿਤਸਰ ਦੇ ਅਜਨਾਲਾ ਤੋਂ ਕਾਬੂ ਕੀਤਾ ਸੀ। ਇਸ ਤੋਂ ਬਾਅਦ ਪਿੰਡ ਰਣੀਆ ਵਿੱਚ ਡ੍ਰੋਨ ਦੀ ਹਲਚਲ ਵੇਖੀ ਗਈ ਸੀ ਜਿਸ ਨੂੰ 17 ਗੋਲ਼ੀਆਂ ਮਾਰ ਕੇ ਸੁੱਟ ਦਿੱਤਾ ਗਿਆ ਸੀ ਤੇ ਹੁਣ ਬੀਤੀ ਰਾਤ ਬੀਐਸਐਫ਼ ਨੂੰ ਇਹ ਵੱਡੀ ਸਫ਼ਲਤਾ ਮਿਲੀ ਹੈ।