Jalandhar Gangster Arrest : ਪੰਜਾਬ 'ਚ ਫਿਰ ਹੋਇਆ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਪੁਲਿਸ ਨੇ ਪਾਇਆ ਘੇਰਾ ,5 ਗੈਂਗਸਟਰ ਕਾਬੂ, ਵੇਖੋ ਕਿੰਨਾ ਅਸਲਾ ਬਰਾਮਦ
Jalandhar Gangster Arrest : ਪੰਜਾਬ 'ਚ ਫਿਰ ਹੋਇਆ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਪੁਲਿਸ ਨੇ ਪਾਇਆ ਘੇਰਾ ,5 ਗੈਂਗਸਟਰ ਕਾਬੂ, ਵੇਖੋ ਕਿੰਨਾ ਅਸਲਾ ਬਰਾਮਦ
ਭੋਗਪੁਰ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
ਕਮਾਦ 'ਚ ਲੁਕੇ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ
ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ
ਗੈਂਗਸਟਰ ਦੇ ਲੁਕੇ ਹੋਣ ਦੀ ਸੂਹ ਪਿੱਛੋਂ ਕੀਤੀ ਕਾਰਵਾਈ
ਪੁਲਿਸ ਨੇ ਪਿੰਡ ਨੂੰ ਪਾਇਆ ਘੇਰਾ,5 ਕਾਬੂ
ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਦੇ ਭੋਗਪੁਰ ਨੇੜੇ ਇਕ ਪਿੰਡ 'ਚ ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ |
ਪੁਲਿਸ ਨੇ ਗੰਨੇ ਦੇ ਖੇਤਾਂ 'ਚ ਲੁਕੇ 5 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ |
ਜਾਣਕਾਰੀ ਮੁਤਾਬਿਕ ਪੁਲਿਸ ਨੇ ਪਹਿਲਾਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ |
ਪੁਲਿਸ ਵਲੋਂ ਇਹ ਕਾਰਵਾਈ ਅੱਜ ਸਵੇਰੇ ਤੜਕਸਾਰ ਸ਼ੁਰੂ ਕੀਤੀ ਗਈ ਸੀ | ਤੇ ਪੂਰਾ ਪਿੰਡ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ
ਦੱਸਿਆ ਜਾ ਰਿਹਾ ਕਿ ਪੁਲਿਸ ਦੀ ਕਾਰਵਾਈ ਦਾ ਪਤਾ ਲੱਗਣ 'ਤੇ ਉਕਤ ਗੈਂਗਸਟਰ ਗੰਨੇ ਦੇ ਖੇਤਾਂ 'ਚ ਜਾ ਲੁਕੇ
ਜਿਥੇ ਉਨ੍ਹਾਂ ਦੀ ਭਾਲ ਲਈ ਪੁਲਿਸ ਵਲੋਂ ਡਰੋਨ ਦੀ ਵਰਤੋਂ ਕੀ ਗਈ |
ਸੋ ਕੜੀ ਮਸ਼ੱਕਤ ਤੋਂ ਬਾਅਦ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਤੇ 5 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ |
ਹਾਲਾਂਕਿ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ