Khalistan ਸਮਰਥਕ Gurpatwant Pannu ਦੇ ਘਰ 'ਤੇ NIA ਨੇ ਚਿਪਕਾਇਆ ਨੋਟਿਸ, ਆਖ਼ਰ ਕੌਣ ਹੈ SFJ ਦਾ ਸੰਸਥਾਪਕ ਗੁਰਪਤਵੰਤ ਪੰਨੂ | Special Report
Khalistan ਸਮਰਥਕ Gurpatwant Pannu ਦੇ ਘਰ 'ਤੇ NIA ਨੇ ਚਿਪਕਾਇਆ ਨੋਟਿਸ, ਆਖ਼ਰ ਕੌਣ ਹੈ SFJ ਦਾ ਸੰਸਥਾਪਕ ਗੁਰਪਤਵੰਤ ਪੰਨੂ | Special Report
#sfj #khalistan #gurpatwantpannu #notice #nia
ਪੰਨੂ ਦੇ ਘਰ 'ਤੇ NIA ਨੇ ਚਿਪਕਾਇਆ ਨੋਟਿਸ
ਖਾਲਿਸਤਾਨ ਸਮਰਥਕ ਪੰਨੂ ਦੇ ਘਰ 'ਤੇ NIA ਨੇ ਚਿਪਕਾਇਆ ਨੋਟਿਸ
ਕੌਣ ਹੈ ਸਿੱਖ ਫਾਰ ਜਸਟਿਸ ਦਾ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ?
ਮੋਹਾਲੀ ਸਥਿਤ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਇੱਕ ਨੋਟਿਸ ਚਿਪਕਾਇਆ ਹੈ।
ਮਾਮਲਾ ਮੋਗਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਹੈ
ਇਸ ਮਾਮਲੇ ਵਿੱਚ ਪੰਨੂ ਖ਼ਿਲਾਫ਼ 14 ਅਗਸਤ 2020 ਨੂੰ ਯੂਏਪੀਏ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਜਾਂਚ NIA ਹਵਾਲੇ ਕੀਤੀ ਗਈ ਸੀ , ਜਿਸ ਵਲੋਂ ਪੰਨੂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਪੰਨੂ ਦੇ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਹਨ।
ਇਸ ਰਿਪੋਰਟ 'ਚ ਦਸਦੇ ਹਾਂ ਕਿ ਆਖ਼ਰ ਕੌਣ ਹੈ ਸਿੱਖ ਫਾਰ ਜਸਟਿਸ ਦਾ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ
ਕੇਂਦਰ ਸਰਕਾਰ ਵੱਲੋਂ ਐਲਾਨਿਆ ਸੈਲਫ ਸਟਾਈਲ ਅੱਤਵਾਦੀ ਗੁਰਪਤਵੰਤ ਸਿੰਘ ਪੱਨੂੰ ਅੱਜਕਲ੍ਹ ਮੁੜ ਚਰਚਾ ਵਿੱਚ ਹੈ।
ਪੰਜਾਬ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਕਰਨ ਵਾਲਾ ਗੁਰਪਤਵੰਤ ਪੰਨੂ - ਭਾਰਤ ਸਰਕਾਰ ਕੋਲੋਂ ਪੰਜਾਬ ਦੇ ਰੂਪ 'ਚ ਵੱਖਰੇ ਦੇਸ਼ ਦੀ ਮੰਗ ਕਰਦਾ ਹੈ ਜਿਸਦਾ ਨਾਮ ਉਹ ਖਾਲਿਸਤਾਨ ਦਸਦਾ ਹੈ |
ਸਰਕਾਰੀ ਰਿਕਾਰਡ ਮੁਤਾਬਕ ਗੁਰਪਤਵੰਤ ਪੰਨੂ ਅਮਰੀਕਾ 'ਚ ਰਹਿ ਰਿਹਾ ਹੈ।
ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਦੇ ਵਸਨੀਕ ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸਾਬਕਾ ਮੁਲਾਜ਼ਮ ਸਨ।
1947 ਵਿਚ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਖਾਨਕੋਟ ਆ ਗਿਆ। ਗੁਰਪਤਵੰਤ ਪੰਨੂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਹ 3 ਭਰਾ ਨੇ
ਪੰਨੂ ਦੇ ਭਰਾ ਇਸ ਸਮੇਂ ਵਿਦੇਸ਼ਾਂ 'ਚ ਹਨ ,ਪਰ ਕਿਥੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ |
2007 'ਚ ਗੁਰਪਤਵੰਤ ਪੰਨੂ ਨੇ ਸਿੱਖ ਫਾਰ ਜਸਟਿਸ ਨਾਮ ਦੀ ਸੰਸਥਾ ਬਣਾਈ |
ਇਸ ਸੰਸਥਾ ਦੇ ਜਰੀਏ ਪੰਨੂ ਖਾਲਿਸਤਾਨ ਦਾ ਪ੍ਰਚਾਰ ਪ੍ਰਸਾਰ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੀ ਰਹਿੰਦਾ ਹੈ
ਪੰਨੂ ਦੀ ਪਿੰਡ ਵਿੱਚ ਖੇਤੀ ਵਾਲੀ ਜ਼ਮੀਨ ਸਮੇਤ ਕਰੋੜਾਂ ਦੀ ਜਾਇਦਾਦ ਹੈ। ਉਹ ਪਿੰਡ ਘੱਟ ਹੀ ਜਾਂਦਾ ਸੀ।
ਪੰਨੂ ਲੋਕਾਂ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਜਨਤਕ ਇਮਾਰਤਾਂ 'ਤੇ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ।