CM Bhagwant Maan ਨੇ S. Kartar singh Srabha ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ ਵੱਡਾ ਐਲਾਨ, ਲੁਧਿਆਣਾ ਵਾਸੀਆਂ ਨੂੰ ਦਿੱਤੀ ਸੌਗਾਤ
CM Bhagwant Maan ਨੇ S. Kartar singh Srabha ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ ਵੱਡਾ ਐਲਾਨ, ਲੁਧਿਆਣਾ ਵਾਸੀਆਂ ਨੂੰ ਦਿੱਤੀ ਸੌਗਾਤ
Ludhiana News: ਲੁਧਿਆਣਾ ਵਾਸੀਆਂ ਨੂੰ ਹਲਵਾਰਾ ਏਅਰ ਪੋਰਟ ਦੀ ਸੌਗਾਤ ਮਿਲੇਗੀ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਕੀਤਾ। ਸੀਐਮ ਭਗਵੰਤ ਮਾਨ ਨੇ ਲੁਧਿਆਣਾ ਦੇ ਹਲਵਾਰਾ ਏਅਰ ਪੋਰਟ ਨੂੰ ਜਲਦ ਸਿਵਲ ਏਅਰਪੋਰਟ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਸੀਐਮ ਮਾਨ ਨੇ ਕਿਹਾ ਕਿ ਇਸ ਕਾਰਜ ਲਈ 161 ਏਕੜ ਜ਼ਮੀਨ ਐਕੁਆਇਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਟਰਮੀਨਲ ਬਣਾਉਣ ਦਾ ਫੈਸਲਾ ਕੀਤਾ ਹੈ। 48.09 ਕਰੋੜ ਨਾਲ ਹਲਵਾਰਾ ਦਾ ਏਅਰਪੋਰਟ ਸ਼ੁਰੂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਾਰੀਆਂ ਰਸਮਾਂ ਪੂਰੀਆਂ ਕਰਾਂਗੇ। ਹਲਵਾਰਾ ਏਅਰਪੋਰਟ ਜਲਦ ਸ਼ੁਰੂ ਕੀਤਾ ਜਾਏਗਾ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਇਹ ਵੱਡੀ ਸੌਗਾਤ ਲੁਧਿਆਣਾ ਵਾਸੀਆਂ ਨੂੰ ਦਿਤੀ ਹੈ। ਸੀਐਮ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਸਿਵਲ ਏਅਰਪੋਰਟ ਵਜੋਂ ਚਾਲੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹੁਣ ਆਪਣੇ ਪਿੰਡ ਵਿੱਚ ਤੇ ਪਿੰਡ ਦੇ ਨੇੜੇ ਉੱਤਰ ਸਕਣਗੇ।
ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਭਾਰਤ ਰਤਨ ਦਾ ਐਵਾਰਡ ਦੇਣ ਲਈ ਕੇਂਦਰ ਸਰਕਾਰ ਨੂੰ ਲਿਖਾਂਗੇ। ਕੌਮੀ ਸ਼ਹੀਦ ਦਾ ਦਰਜਾ ਦਵਾਉਣ ਲਈ ਵੀ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਏਗੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਵਿਖੇ ਬੋਲਦਿਆਂ ਹੋਇਆਂ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਕੋਈ ਵੀ ਸਰਕਾਰ ਵੱਲੋਂ ਇੱਥੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂਆਂ ਦਾ 17 ਨਵੰਬਰ ਸਨਮਾਨ ਹੋਵੇਗਾ।