Khalistani Slogans : ਨਹੀਂ ਬਾਜ ਆ ਰਿਹਾ ਅੱਤਵਾਦੀ ਗੁਪਤਵੰਤ ਪੰਨੂੰ, ਰਾਧਾ ਸੁਆਮੀ ਡੇਰੇ ਤੋਂ ਬਾਅਦ ਹੋਣ ਮਲੋਟ 'ਚ ਲਿਖੇ ਖਾਲਿਸਤਾਨੀ ਨਾਅਰੇ
Khalistani Slogans : ਨਹੀਂ ਬਾਜ ਆ ਰਿਹਾ ਅੱਤਵਾਦੀ ਗੁਪਤਵੰਤ ਪੰਨੂੰ, ਰਾਧਾ ਸੁਆਮੀ ਡੇਰੇ ਤੋਂ ਬਾਅਦ ਹੋਣ ਮਲੋਟ 'ਚ ਲਿਖੇ ਖਾਲਿਸਤਾਨੀ ਨਾਅਰੇ
#Khalistanislogans #SFJ #GurpatwantPannu #Malout #mukatsarsahib
ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਬੀ.ਡੀ.ਪੀ.ਓ ਦਫ਼ਤਰ 'ਚ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ
ਇਹ ਨਾਅਰੇ ਬੀਤੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ
ਜਿਸ ਦੀ ਵੀਡੀਓ SFJ ਮੁਖੀ ਗੁਰਪੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।
ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵਲੋਂ ਕੰਧਾਂ ’ਤੇ ਲਿਖੇ ਨਾਅਰੇ ਕਾਲੇ ਰੰਗ ਨਾਲ ਮਿਟਾਏ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰੀ ਇਮਾਰਤਾਂ ਤੇ ਰਾਧਾ ਸੁਆਮੀ ਡੇਰੇ ਵਾਲਿਆਂ ਦੀਆਂ ਕੰਧਾਂ ’ਤੇ ਅਜਿਹੇ ਨਾਅਰੇ ਲਿਖੇ ਜਾ ਚੁਕੇ ਹਨ |
ਜਿਸ ਦੀ ਜਿੰਮੇਵਾਰੀ ਖ਼ਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਲੈਂਦਾ ਰਿਹਾ ਹੈ |ਗੁਰਪਤਵੰਤ ਸਿੰਘ ਪੰਨੂੰ ਜਿਸ ਵਲੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਸਰਕਾਰਾਂ ਉਸ 'ਤੇ ਨਕੇਲ ਕੱਸਣ 'ਚ ਬਕਫੂਟ 'ਤੇ ਨਜ਼ਰ ਆ ਰਹੀਆਂ ਹਨ |