Latifpura : ਲਤੀਫਪੁਰਾ ਦੇ ਉਜੜੇ ਪਰਿਵਾਰਾਂ ਨੂੰ ਮੁੜ ਵਸਾਏਗੀ ਮਾਨ ਸਰਕਾਰ | Jalandhar
Latifpura : ਲਤੀਫਪੁਰਾ ਦੇ ਉਜੜੇ ਪਰਿਵਾਰਾਂ ਨੂੰ ਮੁੜ ਵਸਾਏਗੀ ਮਾਨ ਸਰਕਾਰ | Jalandhar
#jalandhar #latifpura #bhagwantmann #abpsanjha
ਲਤੀਫਪੁਰਾ ਦੇ ਉਜੜੇ ਪਰਿਵਾਰਾਂ ਦੀ ਮਦਦ ਲਈ ਮਾਨ ਸਰਕਾਰ ਅੱਗੇ ਆਈ ਹੈ ਤੇ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਜਲੰਧਰ ਵਿੱਚ ਉੱਚ-ਸ਼੍ਰੇਣੀ ਦੇ ਘਰ ਬਣਾ ਕੇ ਦੇਣ ਦਾ ਫੈਸਲਾ ਕੀਤਾ ਹੈ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਜਲੰਧਰ ਦੇ ਲਤੀਫਪੁਰਾ 'ਚ ਬਣੇ ਨਜਾਇਜ਼ ਘਰਾਂ 'ਤੇ ਪੀਲਾ ਪੰਜਾ ਚੱਲਿਆ,ਜਿਸ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਨੇ |ਲੇਕਿਨ ਪੰਜਾਬ ਦੀ ਮਾਨ ਸਰਕਾਰ ਨੇ ਇਨ੍ਹਾਂ ਗ਼ਰੀਬ ਲੋਕਾਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ |ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ 'ਚ 'ਆਪ' ਆਗੂਆਂ ਵਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਹੈ | ਇਸ ਪ੍ਰੈਸ ਕਾਨਫਰੰਸ 'ਚ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ,'ਆਪ' ਪੰਜਾਬ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਅਤੇ 'ਆਪ' ਦੇ ਸੀਨੀਅਰ ਬੁਲਾਰੇ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਪ੍ਰੋ: ਜਗਤਾਰ ਸਿੰਘ ਸੰਘੇੜਾ ਸ਼ਾਮਲ ਸਨ |ਜਿਨ੍ਹਾਂ ਨੇ ਇਸ ਮੁੱਦੇ 'ਤੇ ਮਾਨ ਸਰਕਾਰ ਨੂੰ ਘਰਨ ਵਾਲੇ ਵਿਰੋਧੀ ਧਿਰਾਂ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਇਸ ਹਾਲਾਤ ਲਈ ਪੁਰਾਣੀਆਂ ਸਰਕਾਰਾਂ ਜ਼ਿੰਮੇਵਾਰ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਮਾਨ ਸਰਕਾਰ ਪ੍ਰਭਾਵਿਤ ਗਰੀਬ ਪਰਿਵਾਰਾਂ ਨੂੰ ਉੱਚ ਦਰਜੇ ਦੇ ਘਰ ਮੁਹੱਈਆ ਕਰਾਏਗੀ।