ਪੜਚੋਲ ਕਰੋ

2022 'ਚ ਲਤਾ ਮੰਗੇਸ਼ਕਰ,ਮੂਸੇਵਾਲਾ ਸਮੇਤ ਇਹ ਸ਼ਖਸੀਅਤਾਂ ਦੁਨੀਆ ਤੋਂ ਹੋਈਆਂ ਰੁਖਸਤ | Year ender

2022 'ਚ ਲਤਾ ਮੰਗੇਸ਼ਕਰ,ਮੂਸੇਵਾਲਾ ਸਮੇਤ ਇਹ ਸ਼ਖਸੀਅਤਾਂ ਦੁਨੀਆ ਤੋਂ ਹੋਈਆਂ ਰੁਖਸਤ | Year ender

#2022 #RIP #musicindustry #bollywood #Pollywood

ਜਲਦ ਹੀ ਦੁਨੀਆਂ 2023 ਦਾ ਸਵਾਗਤ ਕਰਨ ਜਾ ਰਹੀ ਹੈ | ਲੇਕਿਨ ਆਓ ਯਾਦ ਕਰਦੇ ਹਾਂ ਮਨੋਰੰਜਨ ਤੇ ਖੇਡ ਜਗਤ ਦੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਜੋ 2022 'ਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਤੇ ਜਿਨ੍ਹਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ |

ਸੰਗੀਤ ਜਗਤ ਨੂੰ ਸਭ ਤੋਂ ਵੱਡਾ ਘਾਟਾ ਉਦੋਂ ਪਿਆ ਜਦ ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ | ਲਤਾ ਮੰਗੇਸ਼ਕਰ ਨੇ 6 ਫਰਵਰੀ ਨੂੰ 92 ਸਾਲਾਂ ਦੀ ਉਮਰ ‘ਚ ਆਖਰੀ ਸਾਹ ਲਏ | ਉਨ੍ਹਾਂ ਵਰਗਾ ਫਨਕਾਰ ਅੱਜ ਤੱਕ ਕੋਈ ਨਹੀਂ ਹੋਇਆ ਤੇ ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ |

ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਜੋ ਕਿ 16 ਫਰਵਰੀ ਨੂੰ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਸੀ। 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਨੇ 69 ਸਾਲ ਦੀ ਉਮਰ ‘ਚ ਆਖਰੀ ਸਾਹ ਲਏ | 

ਗੱਲ ਕਰਦੇ ਹਾਂ ਪੰਜਾਬੀ ਸੰਗੀਤ ਜਗਤ ਦੀ | ਜਿਸ ਨੂੰ 29 ਮਈ 2022 ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋ ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਕਤਲ ਕਰ ਦਿੱਤਾ | ਪੰਜਾਬ ਦੇ ਇਸ ਨੌਜਵਾਨ ਦਾਇਕ ਦੇ ਇੰਝ ਚਲੇ ਜਾਣ ਦੇ ਗਮ ਵਿਚੋਂ ਲੋਕ ਅਜੇ ਤੱਕ ਨਹੀਂ ਨਿਕਲ ਸਕੇ | ਸਿੱਧੂ ਨੇ ਬਹੁਤ ਹੀ ਛੋਟੀ ਉਮਰ ‘ਚ ਬਹੁਤ ਵੱਡਾ ਨਾਮ ਕਮਾ ਲਿਆ ਸੀ। ਉਸ ਦੀ ਬਦੋਲਤ ਹੀ ਪੰਜਾਬ ਦਾ ਛੋਟਾ ਜਿਹਾ ਪਿੰਡ ਮੂਸਾ ਦੁਨੀਆਂ ਦੇ ਨਕਸ਼ੇ 'ਤੇ ਚਮਕਣ ਲੱਗਾ ਸੀ | ਸਿੱਧੂ ਦੀ ਮੌਤ ਨਾਲ ਪੰਜਾਬ ਸਮੇਤ ਪੂਰੀ ਦੁਨੀਆ ਨੂੰ ਵੱਡਾ ਝਟਕਾ ਲੱਗਿਆ।

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੇਕੇ ਜਿਨ੍ਹਾਂ ਨੇ ਆਪਣੇ ਗਾਣਿਆਂ ਨਾਲ ਬਾਲੀਵੁੱਡ ‘ਤੇ ਕਈ ਸਾਲ ਰਾਜ ਕੀਤਾ, 31 ਮਈ ਨੂੰ ਇੱਕ ਲਾਈਵ ਕੰਸਰਟ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕੇਕੇ ਦੀ ਮੌਤ ਉਨ੍ਹਾਂ ਦੇ ਫੈਨਜ਼ ਹੀ ਨਹੀਂ ਸਗੋਂ ਪੂਰੇ ਮਨੋਰੰਜਨ ਜਗਤ ਲਈ ਬਹੁਤ ਵੱਡਾ ਝਟਕਾ ਸੀ।

ਬਲਵਿੰਦਰ ਸਫਰੀ ਜੋ ਪੰਜਾਬ ਦੇ ਜਾਣੇ ਮਾਣੇ ਗਾਇਕ ਸੀ। ਇਨ੍ਹਾਂ ਨੇ ਆਪਣੇ ਗਾਣਿਆਂ ਨਾਲ ਕਈ ਸਾਲਾਂ ਤੱਕ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ, ਪਰ ਸਫਰੀ 63 ਸਾਲ ਦੀ ਉਮਰ ‘ਚ 26 ਜੁਲਾਈ ਨੂੰ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ।

ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਜਿਨ੍ਹਾਂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ ਸੀ। ਲੇਕਿਨ ਉਹ ਕਈ ਦਿਨਾਂ ਤੱਕ ਦਿੱਲੀ ਦੇ ਏਮਜ਼ 'ਚ ਦਾਖ਼ਲ ਵੀ ਰਹੇ ਪਰ ਅਖੀਰ 21 September 2022 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ |ਕਾਮੇਡੀ ਦੇ ਸ਼ਹਿਨਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦੇ ਚਲੇ ਜਾਨ ਨਾਲ ਮਨੋਰੰਜਨ ਜਗਤ ਨੂੰ ਵੱਡਾ ਘਾਟਾ ਪਿਆ |

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ,ਜਿਸ ਦਾ 14 ਮਾਰਚ ਦੀ ਸ਼ਾਮ ਜਲੰਧਰ ਦੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਸੰਦੀਪ ਦੇ ਜਾਣ ਨਾਲ ਖੇਡ ਕਬੱਡੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |

ਪੰਜਾਬੀ ਅਦਾਕਾਰਾ ਦਲਜੀਤ ਕੌਰ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਤੇ ਸ਼ਾਨਦਾਰ ਐਕਟਿੰਗ ਨਾਲ ਕਈ ਦਹਾਕਿਆਂ ਤੱਕ ਲੋਕਾਂ ਦਾ ਮਨੋਰੰਜਨ ਕੀਤਾ। ਲੇਕਿਨ 17 ਨਵੰਬਰ ਨੂੰ 69 ਸਾਲ ਉਮਰ ‘ਚ ਉਹ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। 

ਪੰਜਾਬੀ ਗਾਇਕ ਨਿਰਵੈਰ ਸਿੰਘ ਜਿਨ੍ਹਾਂ ਦੀ ਆਸਟਰੇਲੀਆ ‘ਚ ਇੱਕ ਭਿਆਨਕ ਹਾਦਸੇ ਕਾਰਨ ਦਰਦਨਾਕ ਮੌਤ ਹੋ ਗਈ ਸੀ। ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਸੀ, ਜੋ ਅਚਾਨਕ ਹਮੇਸ਼ਾ ਲਈ ਅਲੋਪ ਹੋ ਗਿਆ।

ਪੰਜਾਬੀ ਅਦਾਕਾਰ ਦੀਪ ਸਿੱਧੂ ਜਿਸਦੀ 15 ਫਰਵਰੀ ਨੂੰ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਸੀ। 38 ਸਾਲ ਦੀ ਉਮਰ 'ਚ ਦੀਪ ਸਿੱਧੂ ਦੇ ਇੰਝ ਚਲੇ ਜਾਣ ਨਾਲ ਸਭ ਨੂੰ ਵੱਡਾ ਝਟਕਾ ਲੱਗਾ | ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਦੌਰਾਨ ਡੱਟ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਸੀ |

ਵੀਡੀਓਜ਼ ਖ਼ਬਰਾਂ

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਟਾਪ ਹੈਡਲਾਈਨ

India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Punjab News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!
AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
Rain Alert: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ: ਚੰਡੀਗੜ੍ਹ-ਪੰਜਾਬ 'ਚ ਮੌਸਮ ਮੁੜ ਤੋਂ ਹੋਵੇਗਾ ਖਰਾਬ, ਤੇਜ਼ ਹਵਾ ਅਤੇ ਮੀਂਹ ਦਾ ਅਲਰਟ
Rain Alert: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ: ਚੰਡੀਗੜ੍ਹ-ਪੰਜਾਬ 'ਚ ਮੌਸਮ ਮੁੜ ਤੋਂ ਹੋਵੇਗਾ ਖਰਾਬ, ਤੇਜ਼ ਹਵਾ ਅਤੇ ਮੀਂਹ ਦਾ ਅਲਰਟ
Accident: ਫਗਵਾੜਾ-ਹੁਸ਼ਿਆਰਪੁਰ ਹਾਈਵੇ 'ਤੇ ਦਰਦਨਾਕ ਹਾਦਸਾ, ਯੂਨੀਵਰਸਿਟੀ ਦੇ ਕਰਮਚਾਰੀ ਦੀ ਮੌਤ, ਇੰਝ ਸਿਰ ਤੋਂ ਲੰਘਿਆ ਬੱਸ ਦਾ ਟਾਇਰ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Accident: ਫਗਵਾੜਾ-ਹੁਸ਼ਿਆਰਪੁਰ ਹਾਈਵੇ 'ਤੇ ਦਰਦਨਾਕ ਹਾਦਸਾ, ਯੂਨੀਵਰਸਿਟੀ ਦੇ ਕਰਮਚਾਰੀ ਦੀ ਮੌਤ, ਇੰਝ ਸਿਰ ਤੋਂ ਲੰਘਿਆ ਬੱਸ ਦਾ ਟਾਇਰ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Embed widget