ਪੜਚੋਲ ਕਰੋ
ਬਰਨਾਲਾ ਜਿਮਣੀ ਚੋਣ ਲਈ ਕੇਵਲ ਢਿੱਲੋਂ ਨੇ ਭਰੇ ਨਾਮਜਦਗੀ ਪੱਤਰ
ਬਰਨਾਲਾ ਜਿਮਣੀ ਚੋਣ ਲਈ ਕੇਵਲ ਢਿੱਲੋਂ ਨੇ ਭਰੇ ਨਾਮਜਦਗੀ ਪੱਤਰ
ਵਿਧਾਨ ਸਭਾ ਉਪ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਗਜ਼ ਭਰਨ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਵੱਡੇ ਕਾਫ਼ਲੇ ਨਾਲ ਆਪਣੇ ਘਰ ਤੋਂ ਰਵਾਨਾ ਹੋਏ। ਉਨ੍ਹਾਂ ਦੇ ਘਰ ਤੋਂ ਡੀਸੀ ਦਫ਼ਤਰ ਕੰਪਲੈਕਸ ਤੱਕ ਸੜਕ ਉਪਰ ਉੱਤਰੇ ਵੱਡੇ ਕਾਫ਼ਿਲੇ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ 'ਤੇ ਮੋਹਰ ਲਗਾਈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ, ਮਨੋਰੰਜਨ ਕਾਲੀਆ ਅਤੇ ਜ਼ਿਲ੍ਹੇ ਦੀ ਭਾਜਪਾ ਲੀਡਰਸ਼ਿਪ ਮੌਜੂਦ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।
ਹੋਰ ਵੇਖੋ






















