Kuldeep Dhaliwal| ਪੰਜਾਬ ਸਰਕਾਰ ਦਾ ਮਹਿਕਮਾ ‘ਗੁਆਚਾ’, ਵਿਰੋਧੀਆਂ ਉਡਾਇਆ ਰੱਜ ਕੇ ਮਾਖੌਲ
ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਹ ਮਹਿਕਮਾ ਸੌਂਪਿਆ ਹੋਇਆ ਸੀ ਜੋ ਅਸਲ ਵਿੱਚ ਹੈ ਹੀ ਨਹੀਂ। ਕਰੀਬ 20 ਮਹੀਨੇ ਮਗਰੋਂ ਪੰਜਾਬ ਸਰਕਾਰ ਨੂੰ ਪਤਾ ਲੱਗਾ ਕਿ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਦਾ ਤਾਂ ਵਜੂਦ ਹੀ ਨਹੀਂ, ਜਿਸ ਨੂੰ ਕੈਬਨਿਟ ਮੰਤਰੀ ਧਾਲੀਵਾਲ ਹਵਾਲੇ ਕੀਤਾ ਹੋਇਆ ਸੀ। ਮੰਤਰੀ ਧਾਲੀਵਾਲ ਕੋਲ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੀ ਜੋ ਸਰਕਾਰ ਨੇ ਵਾਪਸ ਲੈ ਲਿਆ ਸੀ।
ਪੰਜਾਬ ਸਰਕਾਰ ਨੇ ਫੇਰਬਦਲ ਕਰਕੇ ਕੁਲਦੀਪ ਧਾਲੀਵਾਲ ਨੂੰ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਸੀ। ਪਤਾ ਲੱਗਿਆ ਹੈ ਕਿ ਕੁਲਦੀਪ ਧਾਲੀਵਾਲ ਕਰੀਬ ਵੀਹ ਮਹੀਨੇ ਤੋਂ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਲੱਭਦੇ ਰਹੇ। ਉਨ੍ਹਾਂ ਨੂੰ ਨਾ ਮਹਿਕਮਾ ਲੱਭਿਆ ਤੇ ਨਾ ਹੀ ਮਹਿਕਮੇ ਦਾ ਕੋਈ ਦਫ਼ਤਰ। ‘ਲਾਪਤਾ’ ਮਹਿਕਮੇ ਕੋਲ ਨਾ ਕੋਈ ਸੇਵਾਦਾਰ ਹੈ ਅਤੇ ਨਾ ਹੀ ਸਕੱਤਰ। ਨਾ ਹੀ ਕਦੇ ਇਸ ਮਹਿਕਮੇ ਦੀ ਕਦੇ ਕੋਈ ਮੀਟਿੰਗ ਹੋਈ।
ਪੰਜਾਬ ਸਰਕਾਰ ਨੇ ਹੁਣ ਆਪਣੀ ਗਲਤੀ ’ਚ ਸੁਧਾਰ ਕੀਤਾ ਹੈ ਅਤੇ ਕੈਬਨਿਟ ਮੰਤਰੀ ਧਾਲੀਵਾਲ ਤੋਂ ਉਹ ਮਹਿਕਮਾ ਵਾਪਸ ਲੈ ਲਿਆ ਹੈ, ਜੋ ਅਸਲ ਵਿਚ ਮੌਜੂਦ ਹੀ ਨਹੀਂ ਸੀ। ਹੁਣ ਧਾਲੀਵਾਲ ਕੋਲ ਐੱਨਆਰਆਈ ਵਿਭਾਗ ਹੀ ਰਹੇਗਾ।
ਅਜਿਹੇ ਦੇ ਵਿਚ ਸਿਆਸੀ ਵਿਰੋਧੀਆ ਨੂੰ ਸਰਕਾਰ ਖਿਲਾਫ ਮੁੱਦਾ ਮਿਲ ਗਿਆ ਐ... ਕਾਗੰਰਸ ਲੀਡਰ ਪਰਗਟ ਸਿੰਘ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੁਝ ਨਹੀ ਹੋ ਸਕਦਾ
ਉਥੇ ਹੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ

















