Master Saleem Controversy | ਮਾਫ਼ੀ ਮੰਗਣ 'ਤੇ ਵੀ ਨਹੀਂ ਬਖਸ਼ਿਆ ਮਾਸਟਰ ਸਲੀਮ !!!
Master Saleem Controversy | ਮਾਫ਼ੀ ਮੰਗਣ 'ਤੇ ਵੀ ਨਹੀਂ ਬਖਸ਼ਿਆ ਮਾਸਟਰ ਸਲੀਮ !!!
#Matachintpurni #mastersaleem #controversy
ਗਾਇਕ ਖ਼ਿਲਾਫ਼ ਸ਼ਿਕਾਇਤ ਹੋਈ ਦਰਜ ?ਜਾਣੋ ਪੂਰਾ ਮਾਮਲਾ
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਇਹ ਬਿਆਨ ਹੈ ਜਿਸ ਨੇ ਵੱਡੀ ਗਿਣਤੀ ਲੋਕਾਂ ਦੇ ਮਨਾ ਨੂੰ ਠੇਸ ਪਹੁੰਚਾਈ ਹੈ |
ਦਰਅਸਲ 24-25 ਅਗਸਤ ਨੂੰ ਨਕੋਦਰ ਮੇਲੇ ਦੌਰਾਨ ਮਾਸਟਰ ਸਲੀਮ ਨੇ ਸਟੇਜ ਤੋਂ ਮਾਤਾ ਚਿੰਤਪੂਰਨੀ ਮੰਦਰ ਦਾ ਕਥਿਤ ਵਾਕਿਆ ਸੁਣਾਉਂਦੇ ਹੋਏ ਕੁਝ ਅਜਿਹੇ ਬੋਲ ਬੋਲੇ ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ | ਕੀ ਕਿਹਾ ਸੀ ਮਾਸਟਰ ਸਲੀਮ ਨੇ ਆਓ ਸੁਣਾਉਂਦੇ ਹਾਂ ਪੂਰੀ ਗੱਲ -
ਜਾਣੇ ਅਣਜਾਣੇ ਚ ਮਾਸਟਰ ਸਲੀਮ ਵਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ
ਜਿਸਨੂੰ ਜਿਸਨੇ ਵੀ ਵੇਖਿਆ ਸੁਣਿਆ ਉਸਨੇ ਹੀ ਸਲੀਮ ਤੇ ਗੁੱਸਾ ਜਾਹਿਰ ਕੀਤਾ |
ਹਾਲਾਂਕਿ ਲੋਕਾਂ ਚ ਰੋਹ ਵੱਧਦਾ ਵੇਖ ਤੇ ਗ਼ਲਤੀ ਮਹਿਸੂਸ ਕਰਦਿਆਂ ਗਾਇਕ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ live ਹੋ ਕੇ ਸਪਸ਼ਟੀਕਰਨ ਵੀ ਦਿੱਤਾ ਤੇ ਮਾਫ਼ੀ ਵੀ ਮੰਗੀ |
ਦੂਜੇ ਪਾਸੇ ਚਿੰਤਪੂਰਨੀ ਮੰਦਰ ਦੇ ਪੁਜਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਕਿਸੇ ਵੀ ਮੰਦਰ ਦੇ ਪੁਜਾਰੀ ਨੇ ਸਲੀਮ ਨੂੰ ਅਜਿਹੀ ਗੱਲ ਨਹੀਂ ਕਹੀ। ਮੰਦਰ ਦੇ ਪੁਜਾਰੀਆਂ ਨੇ ਮਾਸਟਰ ਸਲੀਮ ਦੇ ਉਪਰੋਕਤ ਬਿਆਨ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮਾਸਟਰ ਸਲੀਮ ਮਾਂ ਦੇ ਚਰਨਾਂ ਵਿੱਚ ਆ ਕੇ ਮਾਫ਼ੀ ਮੰਗੇ।
ਮਾਸਟਰ ਸਲੀਮ ਦੀ ਇਸ ਮਾਫੀ ਨੂੰ ਅਪ੍ਰਵਾਨ ਕਰਦਿਆਂ ਹੋਇਆ ਹਿੰਦੂ ਜਥੇਬੰਦੀਆਂ ਤੇ ਸ਼ਿਵ ਸੈਨਾ ਵਲੋਂ ਹਿਮਾਚਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ |ਤੇ ਗਾਇਕ ਸਲੀਮ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ |
ਦੱਸ ਦਈਏ ਕਿ ਮਾਸਟਰ ਸਲੀਮ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਨ੍ਹੀਂ ਦਿਨੀਂ ਉਹ ਭਜਨ ਗਾਇਕ ਕਨ੍ਹਈਆ ਮਿੱਤਲ ਨਾਲ ਚੱਲ ਰਹੇ ਵਿਵਾਦ ਕਾਰਨ ਵੀ ਸੁਰਖੀਆਂ ਚ ਨੇ | ਭਜਨ ਗਾਇਕ ਕਨ੍ਹਈਆ ਮਿੱਤਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੁਸਲਿਮ ਗਾਇਕਾਂ ਕੋਲੋਂ ਜਗਰਾਤੇ ਨਹੀਂ ਕਰਵਾਉਣੇ ਚਾਹੀਦੇ ਜਦਕਿ ਇਸ ਮਸਲੇ ਚ ਗਾਇਕ ਸਲੀਮ ਦਾ ਕਹਿਣਾ ਹੈ ਕਿ ਉਸਦਾ ਮਜ਼੍ਹਬ ਉਸਦੀ ਹਿੰਦੂ ਧਰਮ ਚ ਸ਼ਰਧਾ ਨੂੰ ਨਹੀਂ ਘਟਾਉਂਦਾ | ਹਾਲਾਂਕਿ ਇਸ ਵਿਵਾਦ ਚ ਗਾਇਕ ਸਲੀਮ ਨੂੰ ਕਈ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ|Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...