Moga News | ਵੇਖੋ ਕਿਸ ਹਾਲਤ 'ਚ ਮਿਲੇ ਪੁਲਿਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਕਰਨ ਤੇ ਅਸਲਾ ਖੋਹਣ ਵਾਲੇ ਮੁਲਜ਼ਮ
Moga News | ਵੇਖੋ ਕਿਸ ਹਾਲਤ 'ਚ ਮਿਲੇ ਪੁਲਿਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਕਰਨ ਤੇ ਅਸਲਾ ਖੋਹਣ ਵਾਲੇ ਮੁਲਜ਼ਮ
#Punjab #Moga #Crime #Punjabpolice #abplive
ਮੋਗਾ 'ਚ ਪੁਲਿਸ ਮੁਲਾਜ਼ਮ ਤੇ ਹਮਲਾ ਕਰਕੇ ਉਸਦਾ ਸਰਕਾਰੀ ਅਸਲਾ ਖੋਹਣ ਵਾਲੇ ਮੁਲਜ਼ਮ ਦਬੋਚੇ ਗਏ ਹਨ
ਵਾਰਦਾਤ ਨੂੰ 4 ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ
ਜਿਨ੍ਹਾਂ ਚੋਂ 2 ਦੀ ਗਿਰਫਤਾਰੀ ਹੋ ਗਈ ਹੈ ਤੇ ਸਰਕਾਰੀ ਅਸਲਾ ਵੀ ਬਰਾਮਦ ਕਰ ਲਿਆ ਗਿਆ ਹੈ
ਹਾਲਾਂਕਿ ਮੁਲਜ਼ਮਾਂ ਦੇ 2 ਸਾਥੀ ਅਜੇ ਵੀ ਫਰਾਰ ਨੇ |ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਵਾਰਦਾਤ 22 ਦਸੰਬਰ ਦੀ ਰਾਤ ਦੀ ਹੈ
ਮੋਗਾ ਦੇ ਲੋਹਾਰਾ ਚੌਂਕ ਨੇੜੇ
4 ਲੁਟੇਰਿਆਂ ਨੇ ਹੈੱਡ ਕਾਂਸਟੇਬਲ ਸਤਨਾਮ ਸਿੰਘ 'ਤੇ ਹਮਲਾ ਕੀਤਾ ਤੇ ਉਸਦਾ ਸਰਕਾਰੀ ਪਿਸਤੌਲ ਖੋਹ ਕੇ ਫਰਾਰ ਹੋ ਗਏ
ਇਨ੍ਹਾਂ ਹੀ ਨਹੀਂ ਪੁਲਿਸ ਮੁਲਾਜ਼ਮ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ
ਜਿਸ ਕਾਰਨ ਉਸਦੇ 100 ਤੋਂ ਵੱਧ ਟਾਂਕੇ ਲੱਗੇ ਹਨ
ਵਾਰਦਾਤ ਤੋਂ ਬਾਅਦ ਪੁਲਿਸ ਵਲੋਂ 4 ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ
ਜਿਨ੍ਹਾਂ ਚੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।
ਮੁਲਜ਼ਮਾਂ ਦੀ ਪਹਿਚਾਣ ਆਕਾਸ਼ਦੀਪ ਸਿੰਘ ਅਤੇ ਰਾਜ ਕੁਮਾਰ ਵਜੋਂ ਹੋਈ ਹੈ
ਜਿਨ੍ਹਾਂ ਕੋਲੋਂ ਸਰਕਾਰੀ ਪਿਸਟਲ,ਇਕ ਗੰਡਾਸਾ ਤੇ ਇਕ ਗੱਡੀ ਬਰਾਮਦ ਹੋਈ ਹੈ
ਹਾਲਾਂਕਿ ਇਨ੍ਹਾਂ ਦੇ ਦੋ ਸਾਥੀ ਰੋਹਿਤ ਕੁਮਾਰ ਅਤੇ ਲਾਭਪ੍ਰੀਤ ਸਿੰਘ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ
ਚਾਰੋ ਮੁਲਜ਼ਮ ਜ਼ੀਰਾ ਦੇ ਦੱਸੇ ਜਾ ਰਹੇ ਹਨ