Paddy | Stubble Burning | ਪ੍ਰਾਈਵੇਟ ਥਾਂ ਨੂੰ ਬਣਾਇਆ ਸਰਕਾਰੀ ਡੰਪ!ਤਸਵੀਰਾਂ ਦੇਖ਼ਕੇ ਹੋ ਜਾਓਗੇ ਹੈਰਾਨ |Abp Sanjha
ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਨਾਲ ਹਵਾ ਪ੍ਰਦੂਸ਼ਣ ਹੁੰਦੀ ਹੈ ਇਹ ਬਿਆਨ ਅਕਸਰ ਹੀ ਪੰਜਾਬ ਦੇ ਅਧਿਕਾਰੀਆਂ ਦੇ ਮੂੰਹੋਂ ਸੁਣਨ ਨੂੰ ਮਿਲਦੇ ਹਨ। ਪਰੰਤੂ ਜਦੋਂ ਸਰਕਾਰੀ ਅਧਿਕਾਰੀਆਂ ਦੀ ਸ਼ਹਿ ਦੇ ਉੱਪਰ ਕੂੜੇ ਦੇ ਡੰਪਾ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਤਾਂ ਉਸ ਸਮੇਂ ਹਵਾ ਪ੍ਰਦੂਸ਼ਣ ਨਹੀਂ ਹੁੰਦੀ ਕਿਉਂਕਿ ਨਗਰ ਕੌਂਸਲ ਰਾਜਪੁਰਾ ਦੇ ਅਧੀਨ ਪੈਂਦੀ ਜੱਗੀ ਕਲੋਨੀ,ਸ਼ਮਸ਼ਾਨ ਘਾਟ ਇਲਾਕਾ, ਜੰਡੋਲੀ ਆਦਿ ਆਸ ਪਾਸ ਦੇ ਕਈ ਪਿੰਡਾਂ ਦੇ ਵਿੱਚ ਇਸ ਸਮੇਂ ਧੂਏ ਕਾਰਨ ਸਾਹ ਲੈਣ ਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਪ੍ਰਾਈਵੇਟ ਥਾਂ ਉੱਪਰ ਨਗਰ ਕੌਂਸਲ ਰਾਜਪੁਰਾ ਦੇ ਵੱਲੋਂ ਡੰਪ ਬਣਾ ਦਿੱਤਾ ਗਿਆ ਹੈ। ਜਿਸ ਕਾਰਨ ਆਸ ਪਾਸ ਦੇ ਇਲਾਕੇ ਦੇ ਵਿੱਚ ਸਾਹ ਲੈਣ ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਤਾਂ ਕਈ ਤਰ੍ਹਾਂ ਦੀਆਂ ਦਿੱਕਤਾਂ ਕਾਰਨ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਉਣਾ ਪੈ ਰਿਹਾ ਹੈ।
ਮੌਕੇ ਤੇ ਪਹੁੰਚੇ ਰਾਜਪੁਰਾ ਨਗਰ ਕੌਂਸਲ ਦੇ ਸਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਨੂੰ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਗਏ ਜਿੱਥੇ ਉਹਨਾਂ ਲੋਕਾਂ ਨੂੰ ਅਸ਼ਵਾਸਨ ਦਵਾਇਆ ਕਿ 24 ਘੰਟੇ ਦੇ ਵਿੱਚ ਵਿੱਚ ਇਹ ਥਾਂ ਇੱਥੋਂ ਸਾਫ ਕਰ ਦਿੱਤੀ ਜਾਵੇਗੀ ਪ੍ਰੰਤੂ ਨਗਰ ਕੌਂਸਲ ਰਾਜਪੁਰਾ ਦੇ ਸਵਾਲ ਇਸ ਲਈ ਉੱਠਦੇ ਹਨ ਕਿ ਕਿਸੇ ਪ੍ਰਾਈਵੇਟ ਥਾਂ ਦੇ ਉੱਪਰ ਕਿਸ ਤਰ੍ਹਾਂ ਨਗਰ ਕੌਂਸਲ ਦੇ ਵੱਲੋਂ ਸਾਰੇ ਰਾਜਪੁਰਾ ਸ਼ਹਿਰ ਦਾ ਕੂੜਾ ਪਿਛਲੇ ਤਿੰਨ ਮਹੀਨੇ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਕਿ ਉਸਦਾ ਕਿਰਾਇਆ ਦਿੱਤਾ ਜਾਂਦਾ ਹੈ ਜਾਂ ਫਿਰ ਪ੍ਰਾਈਵੇਟ ਥਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨਗਰ ਕੌਂਸਲ ਰਾਜਪੁਰਾ ਦੇ ਵੱਲੋਂ ਕੀਤੀ ਜਾ ਰਹੀ ਸੀ।